ਜਲੰਧਰ, 8 ਜੂਨ (ਡਾ.ਜਤਿੰਦਰ ਸਾਬੀ)-ਦੇਹਰਾਦੂਨ 'ਚ ਕਿ੍ਕਟ ਐਸੋਸੀਏਸ਼ਨ ਆਫ਼ ਉੱਤਰਾਖੰਡ ਤੇ ਬੀ.ਸੀ.ਸੀ.ਆਈ. ਦੀ ਸਰਪ੍ਰਸਤੀ ਹੇਠ ਕਰਵਾਏ ਗਏ 42ਵੇਂ ਗੋਲਡ ਕੱਪ ਕਿ੍ਕਟ ਟੂਰਨਾਮੈਂਟ 'ਚ ਪੰਜਾਬ (ਜਲੰਧਰ ਦੇ ਵਸਨੀਕ ) ਲੈਗ ਸਪਿਨਰ ਕਾਰਤਿਕ ਚੱਢਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਸਨੇ 15 ਵਿਕਟਾਂ ਆਪਣੇ ਨਾਮ ਕਰਕੇ 'ਬੈਸਟ ਗੇਂਦਬਾਜ ਆਫ਼ ਦੀ ਟੂਰਨਾਮੈਂਟ' ਦਾ ਖਿਤਾਬ ਜਿੱਤਿਆ | 22 ਮਈ ਤੋਂ 7 ਜੂਨ ਤੱਕ ਕਰਵਾਇਆ ਗਿਆ ਇਹ ਟੂਰਨਾਮੈਂਟ ਇਕ ਸਰਵੋਤਮ ਆਲ ਇੰਡੀਆ ਟੂਰਨਾਮੈਂਟ ਹੈ, ਜਿਸ 'ਚ ਦੇਸ਼ ਭਰ ਦੀਆਂ ਨਾਮੀ ਕਿ੍ਕਟ ਖਿਡਾਰੀਆਂ ਨੇ ਹਿੱਸਾ ਲਿਆ | ਪੰਜਾਬ ਕਿ੍ਕਟ ਐਸੋਸੀਏਸ਼ਨ ਦੀ ਅੰਡਰ-23 ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੂਰਨਾਮੈਂਟ 'ਚ ਰਨਰਜ-ਅੱਪ ਸਥਾਨ ਹਾਸਲ ਕੀਤਾ |
ਖੇਡ ਸੰਸਾਰ
Free
ਕਾਰਤਿਕ ਚੱਢਾ ਨੂੰ 42ਵੇਂ ਗੋਲਡ ਕੱਪ ਕਿ੍ਕਟ ਟੂਰਨਾਮੈਂਟ 'ਚ ਸਰਵੋਤਮ ਗੇਂਦਬਾਜ਼ ਐਲਾਨਿਆ <br/>
ਅਜੀਤ ਡੈਸਕ
09-06-2026