20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

11 ਜੂਨ ਤੋਂ 19 ਜੁਲਾਈ ਤੱਕ 104 ਮੈਚਾਂ ਦਾ ਹੋਵੇਗਾ ਭਰਪੂਰ ਰੋਮਾਂਚ <br/>

Ad Position 21
No active advertisement
ਅਜੀਤ ਡੈਸਕ 09-06-2026

ਡਾ.ਜਤਿੰਦਰ ਸਾਬੀ
ਜਲੰਧਰ, 8 ਜੂਨ-ਕ੍ਰਿਕਟ ਦੇ ਰੋਮਾਂਚਕ ਆਈਪੀਐਲ 2026 ਦੇ ਸਮਾਪਤ ਹੋਣ ਤੋਂ ਬਾਅਦ ਹੁਣ ਦੁਨੀਆ ਦੀਆਂ ਨਜ਼ਰਾਂ ਫੁੱਟਬਾਲ ਦੇ ਸਭ ਤੋਂ ਵੱਡੇ ਮਹਾਂ ਕੰੁਭ ਫੀਫਾ ਵਿਸ਼ਵ ਕੱਪ 2026 'ਤੇ ਟਿਕ ਗਈਆਂ ਹਨ | 11 ਜੂਨ ਤੋਂ 19 ਜੁਲਾਈ ਤੱਕ ਚੱਲਣ ਵਾਲਾ ਇਹ ਟੂਰਨਾਮੈਂਟ ਕਈ ਪੱਖਾਂ ਤੋਂ ਇਤਿਹਾਸਕ ਹੋਵੇਗਾ | ਪਹਿਲੀ ਵਾਰ 48 ਦੇਸ਼ਾਂ ਦੀਆਂ ਟੀਮਾਂ ਵਿਸ਼ਵ ਚੈਂਪੀਅਨ ਬਣਨ ਦੇ ਸੁਪਨੇ ਨਾਲ ਮੈਦਾਨ ਵਿਚ ਉਤਰਣਗੀਆਂ | ਇਸ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਗੇ ਤਿੰਨ ਦੇਸ਼-ਅਮਰੀਕਾ, ਕੈਨੇਡਾ ਅਤੇ ਮੈਕਸੀਕੋ-ਸਾਂਝੇ ਤÏਰ 'ਤੇ ਕਰ ਰਹੇ ਹਨ | ਫੁੱਟਬਾਲ ਦੇ ਇਤਿਹਾਸ 'ਚ ਇਹ ਪਹਿਲਾ ਮÏਕਾ ਹੈ ਜਦੋਂ ਤਿੰਨ ਦੇਸ਼ ਮਿਲ ਕੇ ਇਸ ਵਿਸ਼ਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਗੇ | ਮÏਜੂਦਾ ਚੈਂਪੀਅਨ ਅਰਜਨਟੀਨਾ ਆਪਣੇ ਖ਼ਿਤਾਬ ਦੀ ਰੱਖਿਆ ਲਈ ਮੈਦਾਨ 'ਚ ਉਤਰੇਗਾ, ਜਦਕਿ 2022 ਦੇ ਫਾਈਨਲ ਦੀ ਹਾਰ ਦਾ ਬਦਲਾ ਲੈਣ ਲਈ ਫਰਾਂਸ ਪੂਰੀ ਤਿਆਰੀ ਨਾਲ ਆ ਰਿਹਾ ਹੈ | ਸਪੇਨ ਅਤੇ ਇੰਗਲੈਂਡ ਆਪਣੀ ਜਰਸੀ 'ਤੇ ਦੂਜਾ ਵਿਸ਼ਵ ਕੱਪ ਦਾ ਸਿਤਾਰਾ ਜੋੜਨ ਦੀ ਕੋਸ਼ਿਸ਼ ਕਰਨਗੇ, ਜਦਕਿ ਪੁਰਤਗਾਲ ਅਤੇ ਨੀਦਰਲੈਂਡਜ਼ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਸਾਕਾਰ ਕਰਨ ਲਈ ਬੇਤਾਬ ਹਨ | ਸਭ ਦੀਆਂ ਨਜ਼ਰਾਂ ਬ੍ਰਾਜ਼ੀਲ 'ਤੇ ਵੀ ਰਹਿਣਗੀਆਂ, ਜੋ ਛੇਵਾਂ ਵਿਸ਼ਵ ਕੱਪ ਜਿੱਤ ਕੇ ਆਪਣਾ ਰਿਕਾਰਡ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ | ਦੂਜੇ ਪਾਸੇ ਜਰਮਨੀ 5ਵੇਂ ਖ਼ਿਤਾਬ ਨਾਲ ਬ੍ਰਾਜ਼ੀਲ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗਾ |
ਮੈਸੀ ਤੇ ਮਬਾਪੇ ਦੇ ਰਿਕਾਰਡਾਂ 'ਤੇ ਵੀ ਰਹੇਗੀ ਸਭ ਦੀ ਨਜ਼ਰ
ਵਿਸ਼ਵ ਕੱਪ 2026 'ਚ ਕਈ ਨਿੱਜੀ ਰਿਕਾਰਡ ਵੀ ਦਾਅ 'ਤੇ ਹੋਣਗੇ | ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨਲ ਮੈਸੀ ਵਿਸ਼ਵ ਕੱਪ ਇਤਿਹਾਸ ਦੇ ਸਭ ਤੋਂ ਵੱਧ ਗੋਲਾਂ ਦੇ ਰਿਕਾਰਡ ਤੋਂ ਸਿਰਫ਼ ਤਿੰਨ ਗੋਲ ਦੂਰ ਹਨ | ਉੱਥੇ ਹੀ ਫਰਾਂਸ ਦੇ ਸੁਪਰਸਟਾਰ ਕਿਲੀਅਨ ਮਬਾਪੇ ਵੀ ਇਸ ਪ੍ਰਾਪਤੀ ਤੋਂ ਕੇਵਲ ਚਾਰ ਗੋਲ ਪਿੱਛੇ ਹਨ |
48 ਟੀਮਾਂ ਨਾਲ ਨਵਾਂ ਫਾਰਮੈਟ
ਫੀਫਾ ਨੇ ਇਸ ਵਾਰ ਟੀਮਾਂ ਦੀ ਗਿਣਤੀ 32 ਤੋਂ ਵਧਾ ਕੇ 48 ਕਰ ਦਿੱਤੀ ਹੈ | ਟੀਮਾਂ ਨੂੰ 12 ਗਰੁੱਪਾਂ 'ਚ ਵੰਡਿਆ ਗਿਆ ਹੈ | ਹਰ ਗਰੁੱਪ ਦੀਆਂ ਪਹਿਲੀਆਂ 2 ਟੀਮਾਂ ਦੇ ਨਾਲ-ਨਾਲ 8 ਸਰਵੋਤਮ ਤੀਜੇ ਸਥਾਨ ਵਾਲੀਆਂ ਟੀਮਾਂ ਵੀ ਨਾਕਆਊਟ ਦÏਰ 'ਚ ਪਹੁੰਚਣਗੀਆਂ | ਨਵੇਂ ਫਾਰਮੈਟ ਅਨੁਸਾਰ ਪਹਿਲੀ ਵਾਰ 'ਰਾਊਾਡ ਆਫ਼ 32' ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਪ੍ਰੀ-ਕੁਆਰਟਰ ਫਾਈਨਲ, ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਦੇ ਮੁਕਾਬਲੇ ਹੋਣਗੇ |
16 ਸ਼ਾਨਦਾਰ ਸਟੇਡੀਅਮ ਬਣਨਗੇ ਗਵਾਹ-
ਵਿਸ਼ਵ ਕੱਪ ਦੇ ਮੈਚ ਤਿੰਨਾਂ ਮੇਜ਼ਬਾਨ ਦੇਸ਼ਾਂ ਦੇ ਕੁੱਲ 16 ਸਟੇਡੀਅਮਾਂ 'ਚ ਖੇਡੇ ਜਾਣਗੇ | ਅਮਰੀਕਾ ਦੇ 11, ਮੈਕਸੀਕੋ ਦੇ 3 ਅਤੇ ਕੈਨੇਡਾ ਦੇ 2 ਸਟੇਡੀਅਮ ਇਸ ਮਹਾਕੁੰਭ ਦੀ ਮੇਜ਼ਬਾਨੀ ਕਰਨਗੇ | ਮੈਕਸੀਕੋ ਦਾ ਪ੍ਰਸਿੱਧ ਏਸਟਾਡਿਓ ਅਜ਼ਟੇਕਾ ਇਕ ਵਾਰ ਫਿਰ ਇਤਿਹਾਸ ਦਾ ਗਵਾਹ ਬਣੇਗਾ | ਇਹ ਉਹੀ ਮੈਦਾਨ ਹੈ ਜਿੱਥੇ ਪਹਿਲਾਂ ਵੀ 2 ਵਿਸ਼ਵ ਕੱਪ ਫਾਈਨਲ ਖੇਡੇ ਜਾ ਚੁੱਕੇ ਹਨ ਤੇ 11 ਜੂਨ ਨੂੰ ਇੱਥੇ ਹੀ ਟੂਰਨਾਮੈਂਟ ਦਾ ਉਦਘਾਟਨੀ ਮੁਕਾਬਲਾ ਹੋਵੇਗਾ¢
1,200 ਤੋਂ ਵੱਧ ਖਿਡਾਰੀ ਦਿਖਾਉਣਗੇ ਆਪਣਾ ਹੁਨਰ
ਹਰ ਟੀਮ ਨੂੰ 26 ਖਿਡਾਰੀਆਂ ਦੀ ਟੀਮ ਚੁਣਨ ਦੀ ਆਗਿਆ ਹੈ | ਇਸ ਕਾਰਨ ਇਸ ਵਾਰ ਵਿਸ਼ਵ ਕੱਪ ਵਿਚ 1,200 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ, ਜੋ ਇਸ ਟੂਰਨਾਮੈਂਟ ਦੇ ਇਤਿਹਾਸ 'ਚ ਸਭ ਤੋਂ ਵੱਡਾ ਅੰਕੜਾ ਹੋਵੇਗਾ |
ਨਜ਼ਰਾਂ 19 ਜੁਲਾਈ 'ਤੇ-
11 ਜੂਨ ਤੋਂ ਸ਼ੁਰੂ ਹੋਣ ਵਾਲੀ ਇਹ ਫੁੱਟਬਾਲ ਮਹਾਕੁੰਭ ਦੀ 19 ਜੁਲਾਈ ਨੂੰ ਫਾਈਨਲ ਨਾਲ ਸਮਾਪਤ ਹੋਵੇਗੀ | ਸਵਾਲ ਇਹ ਹੈ ਕਿ, ਕੀ ਅਰਜਨਟੀਨਾ ਆਪਣਾ ਤਾਜ ਬਚਾ ਪਾਏਗਾ, ਕੀ ਬ੍ਰਾਜ਼ੀਲ ਛੇਵੀਂ ਵਾਰ ਚੈਂਪੀਅਨ ਬਣੇਗਾ ਜਾਂ ਫਿਰ ਕੋਈ ਨਵਾਂ ਚੈਂਪੀਅਨ ਦੁਨੀਆ ਨੂੰ ਹੈਰਾਨ ਕਰੇਗਾ | ਫੀਫਾ ਵਿਸ਼ਵ ਕੱਪ 2026 ਇਕ ਸੰਦੇਸ਼ ਵੀ ਦੇਵੇਗਾ ਕਿ ਖੇਡਾਂ ਸਰਹੱਦਾਂ, ਭਾਸ਼ਾਵਾਂ ਤੇ ਰੰਗਾਂ ਤੋਂ ਉੱਪਰ ਹੁੰਦੀਆਂ ਹਨ | ਆਉਣ ਵਾਲੇ ਹਫ਼ਤਿਆਂ 'ਚ ਦੁਨੀਆ ਦੀਆਂ ਨਜ਼ਰਾਂ ਫੁੱਟਬਾਲ ਦੇ ਇਸ ਮਹਾਂ ਕੰੁਭ 'ਤੇ ਟਿਕੀਆਂ ਹੋਣਗੀਆਂ | ਕੋਈ ਨਵਾਂ ਹੀਰੋ ਜਨਮ ਲਵੇਗਾ, ਕੋਈ ਪੁਰਾਣਾ ਚੈਂਪੀਅਨ ਆਪਣੀ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗਾ ਤੇ ਕਰੋੜਾਂ ਦਿਲ ਇੱਕੋ ਧੜਕਣ ਨਾਲ ਆਪਣੀਆਂ ਟੀਮਾਂ ਦੀ ਹÏਸਲਾ ਅਫ਼ਜ਼ਾਈ ਕਰਨਗੇ | ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਆਉਣ ਵਾਲੇ ਹਫ਼ਤਿਆਂ ਵਿਚ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਮੰਚ 'ਤੇ ਮਿਲਣਗੇ, ਜਿੱਥੇ ਜਜ਼ਬਾ, ਹੁਨਰ ਅਤੇ ਦੇਸ਼ਭਗਤੀ ਦਾ ਅਦਭੁੱਤ ਸੁਮੇਲ ਦੇਖਣ ਨੂੰ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ ਦੀਆਂ 'ਡਾਰਕ ਹੌਰਸ' ਟੀਮਾਂ ਦਾ ਹੋਵੇਗਾ ਅਹਿਮ ਕਿਰਦਾਰ <br/> ਅਗਲੀ ਖ਼ਬਰ ਕਾਰਤਿਕ ਚੱਢਾ ਨੂੰ 42ਵੇਂ ਗੋਲਡ ਕੱਪ ਕਿ੍ਕਟ ਟੂਰਨਾਮੈਂਟ 'ਚ ਸਰਵੋਤਮ ਗੇਂਦਬਾਜ਼ ਐਲਾਨਿਆ <br/>
Ad Position 24