20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਹੈਨਰੀ ਨੋਵਾਕ ਦੇ ਕਤਲ ਦੇ ਵਿਰੋਧ 'ਚ ਸਾਊਥੈਂਪਟਨ 'ਚ ਹੋਏ ਪ੍ਰਦਰਸ਼ਨ ਸੰਬੰਧੀ 6 ਵਿਅਕਤੀਆਂ 'ਤੇ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 09-06-2026
ਲੰਡਨ, 8 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੈਨਰੀ ਨੋਵਾਕ ਦੇ ਕਤਲ ਦੇ ਵਿਰੋਧ 'ਚ ਸਾਊਥੈਂਪਟਨ 'ਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ 6 ਹੋਰ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਮੰਗਲਵਾਰ 2 ਜੂਨ ਨੂੰ ਹੋਏ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਅਧਿਕਾਰੀਆਂ 'ਤੇ ਕੂੜੇਦਾਨ ਤੇ ਕੁਰਸੀਆਂ ਸਮੇਤ ਕਈ ਚੀਜ਼ਾਂ ਸੁੱਟੀਆਂ ਗਈਆਂ, ਜਿਸ ਕਾਰਨ 11 ਪੁਲਿਸ ਕਰਮਚਾਰੀ ਤੇ ਇਕ ਪੁਲਿਸ ਕੁੱਤਾ ਜ਼ਖਮੀ ਹੋ ਗਏ ਸਨ | ਇਹ ਪ੍ਰਦਰਸ਼ਨ ਪੁਲਿਸ ਦੀ ਵੀਡੀਓ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ 'ਚ ਐਸੈਕਸ ਦੇ ਰਹਿਣ ਵਾਲੇ 18 ਸਾਲਾ ਨੋਵਾਕ ਨੂੰ ਦਮ ਤੋੜਦੇ ਹੋਏ ਹੱਥਕੜੀ ਲੱਗੀ ਦਿਖਾਈ ਦਿੱਤੀ ਸੀ | ਨੋਵਾਕ ਹੱਤਿਆ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਹੈਮਪਸ਼ਾਇਰ ਪੁਲਿਸ ਨੇ ਦੱਸਿਆ ਕਿ ਇਹਨਾਂ ਪ੍ਰਦਰਸ਼ਨਾਂ ਦੇ ਸਬੰਧ 'ਚ ਹੁਣ ਤੱਕ ਕੁੱਲ 20 ਲੋਕਾਂ 'ਤੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ | ਦੋਸ਼ੀਆਂ 'ਤੇ ਹਿੰਸਾ ਅਤੇ ਪੁਲਿਸ ਦੇ ਕੰਮ 'ਚ ਰੁਕਾਵਟ ਪਾਉਣ/ਵਿਰੋਧ ਕਰਨ ਤੇ ਇੱਕ ਨਿੱਜੀ ਸਥਾਨ 'ਤੇ ਹਥਿਆਰ ਰੱਖਣ ਦੇ ਦੋਸ਼ ਤੋਂ ਇਲਾਵਾ ਦੰਗਾ/ਹੰਗਾਮਾ ਕਰਨ ਦਾ ਦੋਸ਼ ਲਗਾਏ ਹਨ |

Ad Position 22
No active advertisement
ਪਿਛਲੀ ਖ਼ਬਰ ਕਾਰਤਿਕ ਚੱਢਾ ਨੂੰ 42ਵੇਂ ਗੋਲਡ ਕੱਪ ਕਿ੍ਕਟ ਟੂਰਨਾਮੈਂਟ 'ਚ ਸਰਵੋਤਮ ਗੇਂਦਬਾਜ਼ ਐਲਾਨਿਆ <br/> ਅਗਲੀ ਖ਼ਬਰ ਮੁੱਲਾਂਪੁਰ ਟੈਸਟ 'ਚ ਭਾਰਤ ਨੇ ਤੀਜੇ ਦਿਨ 'ਚ ਹੀ ਅਫ਼ਗਾਨਿਸਤਾਨ ਨੂੰ ਹਰਾਇਆ <br/>
Ad Position 24