14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਮਰੀਕਾ ਨੇ ਪੈਰਾਗੁਏ ਨੂੰ ਹਰਾ ਕੇ ਕੀਤੀ ਜੇਤੂ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 14-06-2026
ਲਾਸ ਏਾਜਲਸ, 13 ਜੂਨ (ਪੀ.ਟੀ.ਆਈ.)-ਸਹਿ-ਮੇਜ਼ਬਾਨ ਅਮਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫੀਫਾ ਵਿਸ਼ਵ ਕੱਪ ਦੇ ਆਪਣੇ ਸ਼ੁਰੂਆਤੀ ਮੈਚ 'ਚ ਪੈਰਾਗੁਏ ਨੂੰ 4-1 ਨਾਲ ਹਰਾਇਆ | ਅਮਰੀਕਾ ਲਈ ਫੋਲਾਰਿਨ ਬਾਲੋਗੁਨ ਨੇ 2 ਗੋਲ ਕੀਤੇ | ਟੀਮ ਨੇ ਸ਼ੁਰੂ ਤੋਂ ਅੰਤ ਤੱਕ ਦਬਦਬਾ ਬਣਾਇਆ ਤੇ ਇਕ ਪਾਸੜ ਜਿੱਤ ਪ੍ਰਾਪਤ ਕੀਤੀ | ਪੈਰਾਗੁਏ ਅਮਰੀਕਾ ਨੂੰ ਚੁਣੌਤੀ ਦੇਣ 'ਚ ਅਸਮਰੱਥ ਰਿਹਾ ਤੇ ਹਾਰ ਦਾ ਸਾਹਮਣਾ ਕਰਨਾ ਪਿਆ | ਅਮਰੀਕਾ ਨੇ ਵਿਸ਼ਵ ਕੱਪ ਇਤਿਹਾਸ ਵਿਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ | ਟੀਮ ਨੇ ਮੈਚ ਦੇ ਪਹਿਲੇ ਅੱਧ 'ਚ ਦਬਦਬਾ ਬਣਾਇਆ ਤੇ ਡੈਮੀਅਨ ਬੋਬਾਡਿਲਾ ਨੇ 7ਵੇਂ ਮਿੰਟ ਵਿਚ ਗੋਲ ਕਰਕੇ ਅਮਰੀਕਾ ਨੂੰ 1-0 ਦੀ ਬੜ੍ਹਤ ਦਿਵਾਈ | ਫਿਰ ਫੋਲਾਰਿਨ ਨੇ ਆਪਣੀ ਪ੍ਰਤਿਭਾ ਦਿਖਾਈ | ਉਸਨੇ ਪਹਿਲਾਂ 31ਵੇਂ ਮਿੰਟ ਵਿਚ ਪੈਰਾਗੁਏ ਵਿਰੁੱਧ ਗੋਲ ਕੀਤਾ ਤੇ ਫਿਰ ਵਾਧੂ ਸਮੇਂ 'ਚ ਗੋਲ ਕੀਤਾ | ਇਸ ਨਾਲ ਪਹਿਲੇ ਅੱਧ ਦੇ ਅੰਤ ਤੱਕ ਅਮਰੀਕਾ ਨੂੰ 3-0 ਦੀ ਬੜ੍ਹਤ ਮਿਲ ਗਈ | ਪਹਿਲਾ ਅੱਧ ਪੂਰੀ ਤਰ੍ਹਾਂ ਅਮਰੀਕਾ ਦਾ ਦਬਦਬਾ ਰਿਹਾ ਤੇ ਪੈਰਾਗੁਏ ਇਕ ਵੀ ਗੋਲ ਕਰਨ 'ਚ ਅਸਫਲ ਰਿਹਾ | ਪਹਿਲੇ ਅੱਧ ਵਿਚ ਬਹੁਤ ਪਿੱਛੇ ਰਹਿਣ ਤੋਂ ਬਾਅਦ, ਮੌਰੀਸੀਓ ਨੇ ਪੈਰਾਗੁਏ ਲਈ ਗੋਲਿੰਗ ਦੀ ਸ਼ੁਰੂਆਤ ਕੀਤੀ | ਉਸਨੇ 73ਵੇਂ ਮਿੰਟ ਵਿਚ ਗੋਲ ਕਰਕੇ ਸਕੋਰ 3-1 ਕਰ ਦਿੱਤਾ | ਫਿਰ ਅਮਰੀਕਾ ਨੇ ਆਪਣਾ ਹਮਲਾਵਰਤਾ ਵਧਾਇਆ ਤੇ ਨਿਰਧਾਰਤ 90 ਮਿੰਟ ਪੂਰੇ ਹੋਣ ਤੋਂ ਬਾਅਦ, 7 ਮਿੰਟ ਵਾਧੂ ਸਮਾਂ ਜੋੜਿਆ ਗਿਆ | ਪੈਰਾਗੁਏ ਨੇ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਖਰੀ ਸੀਟੀ ਤੋਂ ਕੁਝ ਸਕਿੰਟ ਪਹਿਲਾਂ ਹੀ ਅਮਰੀਕਾ ਦੇ ਜਿਓਵਨੀ ਰੇਨਾ ਨੇ ਗੋਲ ਕੀਤਾ, ਜਿਸ ਨਾਲ ਟੀਮ ਨੂੰ 4-1 ਦੀ ਬੜ੍ਹਤ ਮਿਲ ਗਈ | ਇਸ ਤਰ੍ਹਾਂ, ਅਮਰੀਕਾ ਨੇ ਇਸ ਮੈਚ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਤੇਜਸ ਸ਼ਿਰਸੇ ਨੇ ਅੜਿੱਕਾ ਦੌੜ 'ਚ ਰਾਸ਼ਟਰੀ ਰਿਕਾਰਡ ਬਣਾਇਆ ਅਗਲੀ ਖ਼ਬਰ ਅਮਰੀਕਾ ਗਰੁੱਪ 'ਡੀ' 'ਚ ਸਿਖ਼ਰ 'ਤੇ
Ad Position 24