13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪਠਾਨਕੋਟ ਦੇ ਵਿਨਾਇਕਾ ਮਹਾਜਨ ਨੇ ਰਚਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 15-07-2026
ਪਠਾਨਕੋਟ, 14 ਜੁਲਾਈ (ਸੰਧੂ)-ਮੋਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਦੇ ਹੋਣਹਾਰ ਤੈਰਾਕ ਵਿਨਾਇਕਾ ਮਹਾਜਨ ਨੇ ਸਵਿਟਜ਼ਰਲੈਂਡ ਦੀ ਪ੍ਰਸਿੱਧ ਜਨੀਵਾ ਝੀਲ ਵਿਚ ਕਰਵਾਏ ਗਏ 13 ਕਿੱਲੋਮੀਟਰ ਲੇਕ ਕਲਾਸਿਕ ਓਪਨ ਵਾਟਰ ਤੈਰਾਕੀ ਮੁਕਾਬਲੇ ਵਿਚ ਸਭ ਤੋਂ ਤੇਜ਼ ਸਮੇਂ ਵਿਚ ਤੈਰਾਕੀ ਪੂਰੀ ਕਰਨ ਵਾਲਾ ਦੁਨੀਆਂ ਦਾ ਪਹਿਲਾ ਤੈਰਾਕ ਬਣ ਗਿਆ ਹੈ। ਲੇਕ ਜਨੀਵਾ ਸਵਿਮਿੰਗ ਐਸੋਸੀਏਸ਼ਨ ਵਲੋਂ ਕਰਵਾਏ ਗਏ ਇਸ ਅੰਤਰਰਾਸ਼ਟਰੀ ਮੁਕਾਬਲੇ ਵਿਚ ਅਮਰੀਕਾ, ਆਸਟ੍ਰੇਲੀਆ, ਯੂਨਾਈਟਡ ਕਿੰਗਡਮ, ਬੈਲਜੀਅਮ, ਫਰਾਂਸ, ਸਵਿਟਜ਼ਰਲੈਂਡ ਸਮੇਤ ਕਈ ਦੇਸ਼ਾਂ ਦੇ ਚੋਟੀ ਦੇ ਓਪਨ ਵਾਟਰ ਤੈਰਾਕਾਂ ਨੇ ਭਾਗ ਲਿਆ। ਵਿਨਾਇਕਾ ਮਹਾਜਨ ਨੇ ਅਸਾਧਾਰਣ ਹੌਸਲੇ, ਮਜ਼ਬੂਤ ਇਰਾਦੇ ਤੇ ਸ਼ਾਨਦਾਰ ਤੈਰਾਕੀ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਉਸ ਨੇ ਨਾ ਸਿਰਫ਼ ਮੌਜੂਦਾ ਰਿਕਾਰਡ ਤੋੜਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਪ੍ਰਾਪਤੀ ਪੂਰੇ ਪਠਾਨਕੋਟ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ, ਵਾਈਸ ਚੇਅਰਮੈਨ ਆਕਾਸ਼ ਮਹਾਜਨ ਅਤੇ ਡਾਇਰੈਕਟਰ-ਕਮ-ਪ੍ਰਿੰਸੀਪਲ ਰਸ਼ਮੀ ਅਹਲੂਵਾਲੀਆ ਨੇ ਵਿਨਾਇਕਾ ਮਹਾਜਨ ਨੂੰ ਇਸ ਵਿਲੱਖਣ ਉਪਲੱਬਧੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਲੱਖਾਂ ਪ੍ਰਸੰਸਕਾਂ ਨੇ ਕੀਤਾ ਨਾਰਵੇ ਫੁੱਟਬਾਲ ਟੀਮ ਦਾ ਸਵਾਗਤ ਅਗਲੀ ਖ਼ਬਰ ਭਾਰਤੀ ਵਾਟਰਪੋਲੋ ਟੀਮ ’ਚ ਜਲੰਧਰ ਦੇ ਹੋਣਹਾਰ ਤੈਰਾਕ ਚੇਤੰਨਿਆ ਧਾਲੀਵਾਲ ਦੀ ਚੋਣ
Ad Position 24