23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਰਵੇਸ਼ ਕੁਸ਼ਾਰੇ ਨੇ ਰਚਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 29-07-2026
ਗਲਾਸਗੋ, 28 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤੀ ਅਥਲੀਟ ਸਰਵੇਸ਼ ਕੁਸ਼ਾਰੇ ਨੇ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ’ਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ, ਉਹ ਇਸ ਖੇਡ ’ਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ। ਸਰਵੇਸ਼ ਨੇ 2.25 ਮੀਟਰ ਦੀ ਉਚਾਈ ਪਾਰ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਜਮੈਕਾ ਦੇ ਰੋਮੇਨ ਬੈਕਫੋਰਡ ਨੇ ਸੋਨ ਤਗਮਾ ਜਿੱਤਿਆ। ਹਾਲਾਂਕਿ ਦੋਵੇਂ ਐਥਲੀਟਾਂ ਨੇ 2.25 ਮੀਟਰ ਦੀ ਇੱਕੋ ਜਿਹੀ ਉਚਾਈ ਪਾਰ ਕੀਤੀ, ਪਰ ਕੋਈ ਵੀ 2.28 ਮੀਟਰ ਪਾਰ ਨਹੀਂ ਕਰ ਸਕਿਆ। ਬੈਕਫੋਰਡ ਨੂੰ ਕਾਊਂਟਬੈਕ ਨਿਯਮ ਦੇ ਆਧਾਰ ’ਤੇ ਜੇਤੂ ਘੋਸ਼ਿਤ ਕੀਤਾ ਗਿਆ ਤੇ ਸੋਨ ਤਗਮਾ ਦਿੱਤਾ ਗਿਆ, ਜਦੋਂ ਕਿ ਸਰਵੇਸ਼ ਕੁਸ਼ਾਰੇ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਇੰਗਲੈਂਡ ਦੇ ਜੈਕ ਕਿਮਾਨੀ ਨੇ 2.20 ਮੀਟਰ ਦੀ ਉਚਾਈ ਪਾਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ।
Ad Position 22
No active advertisement
ਪਿਛਲੀ ਖ਼ਬਰ ਤੈਰਾਕੀ: ਸ੍ਰੀਹਰੀ 100 ਮੀਟਰ ਬੈਕਸਟ੍ਰੋਕ ਸੈਮੀਫਾਈਨਲ ਵਿਚ, ਸਾਜਨ ਪ੍ਰਕਾਸ਼ ਹੋਏ ਬਾਹਰ ਅਗਲੀ ਖ਼ਬਰ ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ’ਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
Ad Position 24