23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਤੈਰਾਕੀ: ਸ੍ਰੀਹਰੀ 100 ਮੀਟਰ ਬੈਕਸਟ੍ਰੋਕ ਸੈਮੀਫਾਈਨਲ ਵਿਚ, ਸਾਜਨ ਪ੍ਰਕਾਸ਼ ਹੋਏ ਬਾਹਰ

Ad Position 21
No active advertisement
ਅਜੀਤ ਡੈਸਕ 29-07-2026
ਗਲਾਸਗੋ, 28 ਜੁਲਾਈ (ਪੀ.ਟੀ.ਆਈ.)-ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ ਰਾਸ਼ਟਰਮੰਡਲ ਖੇਡਾਂ ਦੇ ਤੈਰਾਕੀ ਮੁਕਾਬਲੇ ਦੇ 100 ਮੀਟਰ ਬੈਕਸਟ੍ਰੋਕ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ, ਜਦੋਂ ਕਿ ਤਜਰਬੇਕਾਰ ਸਾਜਨ ਪ੍ਰਕਾਸ਼ ਮੰਗਲਵਾਰ ਨੂੰ ਇੱਥੇ ਕੁਆਲੀਫਾਈਂਗ ਰਾਊਂਡ ਹੀਟਸ (ਪ੍ਰੀਲੀਮੀਨਰੀ ਰਾਊਂਡ) ’ਚ ਬਾਹਰ ਹੋਣਾ ਪਿਆ। ਨਟਰਾਜ ਆਪਣੀ ਹੀ ’ਚ ਪੰਜਵੇਂ ਤੇ ਕੁੱਲ 13ਵੇਂ ਸਥਾਨ ’ਤੇ ਰਿਹਾ ਜਿਸਨੇ 55.58 ਸਕਿੰਟ ਦਾ ਸਮਾਂ ਕੱਢਿਆ। ਸ਼ੁਰੂਆਤੀ ਦੌਰ ਤੋਂ 16 ਸਭ ਤੋਂ ਤੇਜ਼ ਤੈਰਾਕ ਫਾਈਨਲ ’ਚ ਪਹੁੰਚ ਗਏ। ਨਟਰਾਜ ਦਾ 50 ਮੀਟਰ ਤੋਂ ਬਾਅਦ ਦਾ ਸਮਾਂ 26.26 ਸਕਿੰਟ ਸੀ। ਉਸਦਾ ਨਿੱਜੀ ਸਰਵੋਤਮ ਸਮਾਂ 53.77 ਸਕਿੰਟ ਹੈ, ਜੋ ਕਿ ਇੱਕ ਰਾਸ਼ਟਰੀ ਰਿਕਾਰਡ ਵੀ ਹੈ। ਇਸ ਦੌਰਾਨ, ਸਾਜਨ ਪੁਰਸ਼ਾਂ ਦੇ 50 ਮੀਟਰ ਬਟਰਫਲਾਈ ਮੁਕਾਬਲੇ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ’ਚ ਅਸਫਲ ਰਿਹਾ ਕਿਉਂਕਿ ਉਹ ਆਪਣੀ ਹੀਟ ਵਿੱਚ ਅੱਠਵੇਂ ਤੇ ਕੁੱਲ 28ਵੇਂ ਸਥਾਨ ’ਤੇ ਰਿਹਾ।
Ad Position 22
No active advertisement
ਪਿਛਲੀ ਖ਼ਬਰ ਭਾਰਤੋਲਕ ਨਿਰੂਪਮਾ ਔਰਤਾਂ ਦੇ 63 ਕਿੱਲੋਗ੍ਰਾਮ ਭਾਰ ਵਰਗ ’ਚ ਰਹੀ ਅਸਫਲ ਅਗਲੀ ਖ਼ਬਰ ਸਰਵੇਸ਼ ਕੁਸ਼ਾਰੇ ਨੇ ਰਚਿਆ ਇਤਿਹਾਸ
Ad Position 24