01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮੁੱਕੇਬਾਜ਼ੀ ’ਚ ਭਾਰਤ ਦੇ 10 ਤਗਮੇ ਹੋਏ ਪੱਕੇ

Ad Position 21
No active advertisement
ਅਜੀਤ ਡੈਸਕ 30-07-2026

ਗਲਾਸਗੋ, 29 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ’ਚ ਭਾਰਤ ਦੀ ਮੁੱਕੇਬਾਜ਼ ਸਾਕਸ਼ੀ ਨੇ ਮਹਿਲਾਵਾਂ ਦੇ 51 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉੱਤਰੀ ਆਇਰਲੈਂਡ ਦੀ ਕੈਟਲਿਨ ਫ੍ਰਾਇਰਜ਼ ਨੂੰ 5-0 ਦੇ ਇਕਤਰਫ਼ਾ ਫ਼ੈਸਲੇ ਨਾਲ ਹਰਾ ਦਿੱਤਾ। ਸਾਕਸ਼ੀ ਹੁਣ ਸੈਮੀਫਾਈਨਲ ’ਚ ਸੋਨ ਤਗਮੇ ਵੱਲ ਇਕ ਹੋਰ ਕਦਮ ਵਧਾਉਣ ਲਈ ਉਤਰੇਗੀ। ਜੈਸਮੀਨ ਲੰਬੋਰੀਆ ਨੇ ਮਹਿਲਾਵਾਂ ਦੇ 57 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ’ਚ ਪਹੁੰਚੀ।
ਅਰੁੰਧਤੀ ਚੌਧਰੀ ਨੇ ਨਿਊਜ਼ੀਲੈਂਡ ਦੀ ਖ਼ਿਡਾਰਨ ਨੂੰ ਹਰਾਇਆ
ਮਹਿਲਾ 70 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ’ਚ ਭਾਰਤ ਦੀ ਅਰੁੰਧਤੀ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਰਟਰ ਫਾਈਨਲ ਵਿਚ ਨਿਊਜ਼ੀਲੈਂਡ ਦੀ ਮੋਰਗਨ ਹੈਂਡਰਸਨ ਨੂੰ 3-1 ਨਾਲ ਹਰਾ ਦਿੱਤਾ। ਇਸ ਮੁਕਾਬਲੇ ’ਚ ਅਰੁੰਧਤੀ ਨੇ ਪ੍ਰਭਾਵਸ਼ਾਲੀ ਮੁੱਕੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਤੇ ਜੱਜਾਂ ਦੇ 3-1 ਦੇ ਫ਼ੈਸਲੇ ਨਾਲ ਜਿੱਤ ਦਰਜ ਕੀਤੀ।
ਸਚਿਨ ਤੇ ਅੰਕੁਸ਼ ਦੀ ਸ਼ਾਨਦਾਰ ਜਿੱਤ
ਸਚਿਨ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ’ਚ ਬੋਤਸਵਾਨਾ ਦੇ ਟ੍ਰੇਜ਼ਰ ਮੋਰੇਮੀ ਨੂੰ 5-0 ਦੇ ਇਕਤਰਫ਼ਾ ਫ਼ੈਸਲੇ ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਪੁਰਸ਼ਾਂ ਦੀ 80 ਕਿਲੋਗ੍ਰਾਮ ਮੁੱਕੇਬਾਜ਼ੀ ਦੇ ਕੁਆਰਟਰ ਫਾਈਨਲ ’ਚ ਭਾਰਤ ਦੇ ਅੰਕੁਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੇਸ਼ੇਲਸ ਦੇ ਜੇਡ ਮਾਈਕੌਕ ਨੂੰ 5-0 ਦੇ ਇਕਤਰਫ਼ਾ ਫ਼ੈਸਲੇ ਨਾਲ ਹਰਾਇਆ। ਪੁਰਸ਼ਾਂ ਦੇ 90 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਦੇ ਕੁਆਰਟਰ ਫਾਈਨਲ ’ਚ ਭਾਰਤ ਦੇ ਨਰਿੰਦਰ ਨੇ ਸਮੋਆ ਦੇ ਮਾਈਕਲ ਸੇਕੋ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ।
ਇਸ ਤੋਂ ਪਹਿਲਾਂ, ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ), ਪ੍ਰੀਤੀ ਪਵਾਰ (54 ਕਿਲੋਗ੍ਰਾਮ), ਪ੍ਰਿਆ ਘੰਘਸ (60 ਕਿਲੋਗ੍ਰਾਮ), ਅਤੇ ਜਾਦੂਮਣੀ ਸਿੰਘ (ਪੁਰਸ਼ਾਂ ਦਾ 55 ਕਿਲੋਗ੍ਰਾਮ) ਨੇ ਵੀ ਸੈਮੀਫਾਈਨਲ ਵਿੱਚ ਪਹੁੰਚ ਕੇ ਤਗਮੇ ਪੱਕੇ ਕੀਤੇ ਸਨ।

Ad Position 22
No active advertisement
ਪਿਛਲੀ ਖ਼ਬਰ ਅਥਲੈਟਿਕਸ ਅਤੇ ਪੈਰਾ ਤੈਰਾਕੀ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਅਗਲੀ ਖ਼ਬਰ ਪਹਿਲੀ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਾਸ਼ੀ ਮੁੜ ਖਾਤਿਆਂ ’ਚ ਆਵੇਗੀ : ਈ. ਟੀ. ਓ.
Ad Position 24
No active advertisement