19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਐੱਸ.ਟੀ.ਸੀ. ਮਸਤੂਆਣਾ ਸਾਹਿਬ ਦੇ ਦੋ ਵਾਲੀਬਾਲ ਖਿਡਾਰੀਆਂ ਦੀ ਭਾਰਤੀ ਅੰਡਰ-17 ਟੀਮ ’ਚ ਚੋਣ

ਨੌਸ਼ਹਿਰਾ ਪਨੂੰਆ (ਤਰਨ ਤਾਰਨ), 19 ਅਗਸਤ (ਦੀਪਕ ਮੈਣੀ)–ਸਪੋਰਟਸ ਅਥਾਰਟੀ ਆਫ ਇੰਡੀਆ ਟ੍ਰੇਨਿੰਗ ਸੈਂਟਰ (ਐੱਸ. ਟੀ.

Ad Position 21
No active advertisement
ਅਜੀਤ ਡੈਸਕ 20-08-2026

ਨੌਸ਼ਹਿਰਾ ਪਨੂੰਆ (ਤਰਨ ਤਾਰਨ), 19 ਅਗਸਤ (ਦੀਪਕ ਮੈਣੀ)–ਸਪੋਰਟਸ ਅਥਾਰਟੀ ਆਫ ਇੰਡੀਆ ਟ੍ਰੇਨਿੰਗ ਸੈਂਟਰ (ਐੱਸ.ਟੀ.ਸੀ.) ਮਸਤੂਆਣਾ ਸਾਹਿਬ ਦੇ ਵਾਲੀਬਾਲ ਖਿਡਾਰੀ ਸ਼ਬਦ ਗੌਤਮ ਅਤੇ ਸੁਖਮੀਤ ਸਿੰਘ ਸਿੱਧੂ ਦੀ ਚੋਣ ਅੰਡਰ-17 ਲੜਕਿਆਂ ਦੀ ਵਿਸ਼ਵ ਚੈਂਪੀਅਨਸ਼ਿਪ ਦੋਹਾ ਕਤਰ 2026 ਲਈ ਭਾਰਤੀ ਟੀਮ ਵਿਚ ਹੋਈ ਹੈ। ਇਹ ਚੈਂਪੀਅਨਸ਼ਿਪ ਦੋਹਾ-ਕਤਰ ਵਿਖੇ 19 ਅਗਸਤ ਤੋਂ 29 ਅਗਸਤ 2026 ਤੱਕ ਕਰਵਾਈ ਜਾ ਰਹੀ ਹੈ। ਸ਼ਬਦ ਗੌਤਮ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਅਗਵਾਈ ਕਰੇਗਾ । ਵਾਲੀਬਾਲ ਕੋਚ ਯਾਦਵਿੰਦਰ ਸਿੰਘ ਔਲਖ ਦੇ ਮਾਰਗਦਰਸ਼ਨ ਸਦਕਾ ਸੈਂਟਰ ਦੇ ਖਿਡਾਰੀ ਲਗਾਤਾਰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰ ਰਹੇ ਹਨ। ਇਸ ਮੌਕੇ ਮੁੱਖ ਹੈਂਡਬਾਲ ਕੋਚ ਮਨਜੀਤ ਸਿੰਘ ਬਾਲੀਆਂ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ । ਸੁਖਮੀਤ ਸਿੰਘ ਸਿੱਧੂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਲਾਲਪੁਰ ਦੇ ਵਾਸੀ ਮਾਸਟਰ ਗੁਰਪ੍ਰੀਤ ਸਿੰਘ ਤੇ ਅਮਰਜੋਤ ਕੌਰ ਦਾ ਹੋਣਹਾਰ ਸਪੁੱਤਰ ਹੈ।

Ad Position 22
No active advertisement
ਪਿਛਲੀ ਖ਼ਬਰ ਸਾਊਥਾਲ ਨੂੰ ਨਸ਼ਾ ਮੁਕਤ ਤੇ ਸਾਫ਼-ਸੁਥਰਾ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਅਗਲੀ ਖ਼ਬਰ ਸਮੁੰਦਰ ’ਚ ਡੁੱਬ ਕੇ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
Ad Position 24