26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੀ. ਸੀ. ਏ. ਵਲੋਂ ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੈਚਾਂ ਸੰਬੰਧੀ ਵੇਰਵੇ ਜਾਰੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 27-08-2026
ਐੱਸ. ਏ. ਐੱਸ. ਨਗਰ, 26 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਸਰਵੋਟੈਕ ਸਪੋਰਟਸ ਐਂਡ ਇੰਟਰਟੇਨਮੈਂਟ ਦੁਆਰਾ ਵਿਸ਼ੇਸ਼ ਤੌਰ ’ਤੇ ਪ੍ਰਬੰਧਿਤ ਕੀਤੇ ਜਾਣ ਵਾਲੇ ਸ਼ੇਰ-ਏ-ਪੰਜਾਬ ਟੀ-20 ਲੀਗ 2026 ਲਈ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ। ਇਹ ਟੂਰਨਾਮੈਂਟ ਮੁਹਾਲੀ ਦੇ ਆਈ. ਐਸ. ਬਿੰਦਰਾ ਸਟੇਡੀਅਮ ਵਿਚ 30 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ। ਇਸ ਫਾਈਨਲ ਮੁਕਾਬਲੇ ਲਈ 6 ਫਰੈਂਚਾਇਜ਼ੀਆਂ ਭਿੜਨਗੀਆਂ। ਗਰੁੱਪ ਏ ਵਿਚ ਮੁਹਾਲੀ ਕਿੰਗਜ਼, ਫ਼ਾਜ਼ਿਲਕਾ ਫਾਲਕਨਜ਼ ਅਤੇ ਜਲੰਧਰ ਵਾਰੀਅਰਜ਼ ਸ਼ਾਮਲ ਹਨ, ਜਦੋਂ ਕਿ ਗਰੁੱਪ ਬੀ ਵਿਚ ਬਠਿੰਡਾ ਰਾਇਲਜ਼, ਅੰਮ੍ਰਿਤਸਰ ਸੂਰਮਾਜ਼ ਅਤੇ ਲੁਧਿਆਣਾ ਲਾਇਨਜ਼ ਸ਼ਾਮਲ ਹਨ। ਇਹ ਟੂਰਨਾਮੈਂਟ 30 ਅਗਸਤ ਨੂੰ ਰਾਤ 8 ਵਜੇ ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਮੁਕਾਬਲੇ ਨਾਲ ਸ਼ੁਰੂ ਹੋਵੇਗਾ। ਇਹ ਲੀਗ ਟਰਾਫ਼ੀ ਦੀ ਦੌੜ ਵਿਚ 12 ਸਤੰਬਰ ਨੂੰ ਆਪਣੇ ਆਖ਼ਰੀ ਪੜਾਅ ਤੇ ਪਹੁੰਚੇਗੀ, ਜਦੋਂ 2 ਸੈਮੀਫਾਈਨਲ ਇਕੋ ਦਿਨ ਖੇਡੇ ਜਾਣਗੇ। ਜੇਤੂ ਟੀਮਾਂ ਫਿਰ 13 ਸਤੰਬਰ ਨੂੰ ਫਾਈਨਲ ਮੁਕਾਬਲੇ ਵਿਚ ਆਹਮੋ-ਸਾਹਮਣੇ ਹੋਣਗੀਆਂ।
Ad Position 22
No active advertisement
ਪਿਛਲੀ ਖ਼ਬਰ ਸ੍ਰੀਲੰਕਾ ਦੀਆਂ 6 ਵਿਕਟਾਂ ’ਤੇ 229 ਦੌੜਾਂ ਅਗਲੀ ਖ਼ਬਰ ਨੀਦਰਲੈਂਡ ਦੇ ਐਮਸਟੇਲਵੀਨ ਦੇ ਵੈਗਨਰ ਸਟੇਡੀਅਮ ਵਿਖੇ ਐਫ.ਆਈ
Ad Position 24