26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਹਿਲਾ ਹਾਕੀ ਲੀਗ ਬੰਦ ਨਾ ਕੀਤੀ ਜਾਵੇ

ਭਾਰਤੀ ਖਿਡਾਰਨਾਂ ਦੀ ਕਾਰਪੋਰੇਟ ਜਗਤ ਨੂੰ ਅਪੀਲ ਜਲੰਧਰ, 26 ਅਗਸਤ (ਡਾ ਜਤਿੰਦਰ ਸਾਬੀ)-ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਨੇ ਮਹਿਲਾ ਹਾਕੀ ਲੀਗ ਨੂੰ ਬੰਦ ਨਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਲੀਗ ਦੇ ਵਪਾਰਕ ਕਾਰਨਾਂ ਕਰਕੇ ਭਵਿੱਖ ਨੂੰ ਲੈ ਕੇ ਪੈਦਾ ਹੋਈਆਂ ਚਰਚਾਵਾਂ ਦਰਮਿਆਨ ਖਿਡਾਰਨਾਂ ਨੇ ਕਿਹਾ ਹੈ ਕਿ ਮਹਿਲਾ ਹਾਕੀ ਦੀ ਤਰੱਕੀ ਅਤੇ ਨਵੀਂ ਪੀੜ੍ਹੀ ਦੀਆਂ ਖਿਡਾਰਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਦੇਣ ਲਈ ਇਸ ਲੀਗ ਦਾ ਜਾਰੀ ਰਹਿਣਾ ਬੇਹੱਦ ਜ਼ਰੂਰੀ ਹੈ।

Ad Position 21
No active advertisement
ਅਜੀਤ ਡੈਸਕ 27-08-2026
ਭਾਰਤੀ ਖਿਡਾਰਨਾਂ ਦੀ ਕਾਰਪੋਰੇਟ ਜਗਤ ਨੂੰ ਅਪੀਲ ਜਲੰਧਰ, 26 ਅਗਸਤ (ਡਾ ਜਤਿੰਦਰ ਸਾਬੀ)-ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਨੇ ਮਹਿਲਾ ਹਾਕੀ ਲੀਗ ਨੂੰ ਬੰਦ ਨਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਲੀਗ ਦੇ ਵਪਾਰਕ ਕਾਰਨਾਂ ਕਰਕੇ ਭਵਿੱਖ ਨੂੰ ਲੈ ਕੇ ਪੈਦਾ ਹੋਈਆਂ ਚਰਚਾਵਾਂ ਦਰਮਿਆਨ ਖਿਡਾਰਨਾਂ ਨੇ ਕਿਹਾ ਹੈ ਕਿ ਮਹਿਲਾ ਹਾਕੀ ਦੀ ਤਰੱਕੀ ਅਤੇ ਨਵੀਂ ਪੀੜ੍ਹੀ ਦੀਆਂ ਖਿਡਾਰਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਦੇਣ ਲਈ ਇਸ ਲੀਗ ਦਾ ਜਾਰੀ ਰਹਿਣਾ ਬੇਹੱਦ ਜ਼ਰੂਰੀ ਹੈ। ਮੌਜੂਦਾ ਵਿਸ਼ਵ ਕੱਪ ਵਿਚ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਜਜ਼ਬੇ ਦਾ ਪ੍ਰਦਰਸ਼ਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਟੀਮ ਵਿਚ 11 ਖਿਡਾਰਨਾਂ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀਆਂ ਹਨ। ਮਿਡਫੀਲਡਰ ਨੇਹਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਮਹਿਲਾ ਹਾਕੀ ਲੀਗ ਨੇ ਭਾਰਤੀ ਖਿਡਾਰਨਾਂ ਨੂੰ ਉੱਚ ਪੱਧਰੀ ਮੁਕਾਬਲਾ ਪ੍ਰਦਾਨ ਕੀਤਾ ਹੈ। ਲੀਗ ਨੇ ਬਲਜੀਤ, ਸਾਕਸ਼ੀ ਅਤੇ ਰੁਤੁਜਾ ਵਰਗੀਆਂ ਖਿਡਾਰਨਾਂ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਅਤੇ ਭਾਰਤੀ ਵਿਸ਼ਵ ਕੱਪ ਟੀਮ ਤੱਕ ਪਹੁੰਚਣ ਦਾ ਮੌਕਾ ਦਿੱਤਾ ਹੈ।ਨੇਹਾ ਨੇ ਕਿਹਾ ਕਿ ਭਵਿੱਖ ਦੀਆਂ ਖਿਡਾਰਨਾਂ ਲਈ ਵੀ ਅਜਿਹੇ ਮੰਚ ਦੀ ਲੋੜ ਹੈ ਅਤੇ ਇਸ ਲਈ ਮਹਿਲਾ ਹਾਕੀ ਲੀਗ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ।
Ad Position 22
No active advertisement
ਪਿਛਲੀ ਖ਼ਬਰ ਵਪਾਰਕ ਜੰਗ ’ਚ ਸਿਰਫ਼ ਜਵਾਬੀ ਟੈਕਸ ਲਗਾਉਣਾ ਕਾਫ਼ੀ ਨਹੀਂ, ਕਾਰਨੀ ਹੋਰ ਸਖ਼ਤ ਕਦਮ ਚੁੱਕਣ-ਈਬੀ ਅਗਲੀ ਖ਼ਬਰ ਸ੍ਰੀਲੰਕਾ ਦੀਆਂ 6 ਵਿਕਟਾਂ ’ਤੇ 229 ਦੌੜਾਂ
Ad Position 24