ਭਾਰਤ ਦੀਆਂ ਕਬੱਡੀ ਟੀਮਾਂ ਵਲੋਂ ਜੇਤੂ ਸ਼ੁਰੂਆਤ
ਟੋਕਾਈ ਸਿਟੀ (ਜਪਾਨ), 21 ਸਤੰਬਰ (ਪੀ. ਟੀ.
ਟੋਕਾਈ ਸਿਟੀ (ਜਪਾਨ), 21 ਸਤੰਬਰ (ਪੀ.ਟੀ.ਆਈ.)-ਮੌਜੂਦਾ ਚੈਂਪੀਅਨ ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਕ੍ਰਮਵਾਰ ਜਪਾਨ ਤੇ ਬੰਗਲਾਦੇਸ਼ ਨੂੰ ਹਰਾ ਕੇ ਆਪਣੀਆਂ ਏਸ਼ੀਆਈ ਖੇਡਾਂ ਦੀਆਂ ਮੁਹਿੰਮਾਂ ਦੀ ਮਜ਼ਬੂਤ ਸ਼ੁਰੂਆਤ ਕੀਤੀ। ਭਾਰਤੀ ਪੁਰਸ਼ ਟੀਮ ਨੇ ਜਪਾਨ ਨੂੰ 49-24 ਨਾਲ ਹਰਾਇਆ, ਜਦੋਂ ਕਿ ਮਹਿਲਾ ਟੀਮ ਨੇ ਬੰਗਲਾਦੇਸ਼ ਨੂੰ 42-21 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਭਾਰਤ ਨੇ ਸ਼ੁਰੂ ਤੋਂ ਹੀ ਪੁਰਸ਼ਾਂ ਦੇ ਮੈਚ ’ਚ ਦਬਦਬਾ ਬਣਾਇਆ। ਟੋਕਾਈ ਸਿਟੀਜ਼ਨਜ਼ ਜਿਮਨੇਜ਼ੀਅਮ ਵਿਖੇ, ਅਯਾਨ ਲੋਚਾਬ ਤੇ ਦੇਵੈਂਕ ਦਲਾਲ ਨੇ ਪ੍ਰਭਾਵਸ਼ਾਲੀ ਰੇਡਰਿੰਗ ਦਿਖਾਈ, ਜਿਸ ਨਾਲ ਟੀਮ ਨੂੰ ਅੱਧੇ ਸਮੇਂ ਤੱਕ 31-9 ਦੀ ਬੜ੍ਹਤ ਮਿਲ ਗਈ। ਮੌਜੂਦਾ ਚੈਂਪੀਅਨ ਭਾਰਤ ਨੇ ਦੂਜੇ ਅੱਧ ’ਚ 18 ਹੋਰ ਅੰਕ ਜੋੜੇ। ਭਾਰਤ ਨੇ ਡਿਸਮਿਸਲੇਸ਼ਨ ਰਾਹੀਂ 36 ਅੰਕ, ਆਲ-ਆਊਟ ਰਾਹੀਂ ਅੱਠ ਤੇ ਸੁਪਰ ਟੈਕਲ ਰਾਹੀਂ 2 ਅੰਕ ਬਣਾਏ। ਭਾਰਤ ਨੂੰ ਜਾਪਾਨ, ਦੱਖਣੀ ਕੋਰੀਆ, ਚੀਨੀ ਤਾਈਪੇ ਤੇ ਬੰਗਲਾਦੇਸ਼ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ ਮੰਗਲਵਾਰ ਨੂੰ ਆਪਣੇ ਅਗਲੇ ਮੈਚ ਵਿਚ ਦੱਖਣੀ ਕੋਰੀਆ ਨਾਲ ਭਿੜੇਗੀ ਭਾਰਤੀ ਮਹਿਲਾ ਟੀਮ ਨੇ ਬੰਗਲਾਦੇਸ਼ ਵਿਰੁੱਧ ਆਪਣਾ ਦਬਦਬਾ ਬਣਾਈ ਰੱਖਿਆ, ਦੋਵੇਂ ਹਾਫਾਂ ’ਚ ਲਗਭਗ ਇੱਕੋ ਜਿਹਾ ਪ੍ਰਦਰਸ਼ਨ ਕੀਤਾ। ਭਾਰਤ ਨੇ ਪਹਿਲੇ ਹਾਫ ਦੇ ਅੰਤ ਤੱਕ 21-10 ਦੀ ਬੜ੍ਹਤ ਬਣਾਈ ਤੇ ਦੂਜੇ ਹਾਫ ’ਚ ਵੀ ਉਹੀ ਅੰਕ ਜੋੜ ਕੇ ਮੈਚ 42-21 ਨਾਲ ਜਿੱਤ ਲਿਆ। ਭਾਰਤੀ ਮਹਿਲਾ ਟੀਮ ਨੇ ਬੰਗਲਾਦੇਸ਼ ਵਿਰੁੱਧ ਕੁੱਲ 27 ਅੰਕ ਬਣਾਏ, ਜਿਸ ਨਾਲ 11 ਬੋਨਸ ਅੰਕ ਤੇ ਚਾਰ ਆਲ-ਆਊਟ ਅੰਕ ਮਿਲੇ। ਭਾਰਤੀ ਮਹਿਲਾ ਟੀਮ ਨੂੰ ਈਰਾਨ, ਜਪਾਨ ਅਤੇ ਬੰਗਲਾਦੇਸ਼ ਦੇ ਨਾਲ ਗਰੁੱਪ ਏ ’ਚ ਰੱਖਿਆ ਗਿਆ ਹੈ। ਇਸਦਾ ਅਗਲਾ ਮੈਚ ਈਰਾਨ ਵਿਰੁੱਧ ਹੋਵੇਗਾ।