21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਮੈਦਿਕ ਵਿਖੇ ਅਕਾਲੀ ਦਲ ‘ ਵਾਰਿਸ ਪੰਜਾਬ ਦੇ ’ ਵਲੋਂ ਪੰਥਕ ਕਾਨਫਰੰਸ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਯੂ. ਕੇ.

Ad Position 21
No active advertisement
ਪੰਥਕ ਕਾਨਫਰੰਸ ਮੌਕੇ ਇਕੱਤਰ ਸੰਗਤ। ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ 22-09-2026
ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਯੂ.ਕੇ. ਵੱਲੋਂ ਬੀਤੇ ਕੱਲ ਐਤਵਾਰ ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਪੰਥਕ ਕਾਨਫਰੰਸ ਕਰਵਾਈ ਗਈ। ਜਿਸ ’ਚ ਮਿਡਲੈਂਡ, ਲੰਡਨ, ਡਰਬੀ, ਲੂਟਨ, ਬ੍ਰਮਿੰਘਮ ਤੇ ਹੋਰ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਦੇ ਆਗੂਆਂ ਤੇ ਬੁਲਾਰਿਆਂ ਨੇ ਪੰਥਕ ਮਸਲਿਆਂ, ਪੰਜਾਬ ਦੀ ਮੌਜੂਦਾ ਸਥਿਤੀ ਤੇ ਸਿੱਖ ਕੌਮ ਦੇ ਭਵਿੱਖ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਯੂ.ਕੇ. ਦੇ ਪ੍ਰਧਾਨ ਜਗਰੂਪ ਸਿੰਘ, ਮੀਤ ਪ੍ਰਧਾਨ ਪ੍ਰਭਜੀਤ ਸਿੰਘ ਔਲਖ, ਅਜੇਪਾਲ ਸਿੰਘ ਨਾਗੋਕੇ, ਭਾਈ ਚਮਕੌਰ ਸਿੰਘ, ਜਗਤਾਰ ਸਿੰਘ ਲੂਟਨ, ਹਰਪ੍ਰੀਤ ਸਿੰਘ ਲੂਟਨ, ਚਰਨਜੀਤ ਸਿੰਘ ਡਰਬੀ, ਅਮਰੀਕ ਸਿੰਘ ਵੁਲਵਰਹੈਂਪਟਨ ਤੇ ਕਰਨਬੀਰ ਸਿੰਘ ਲੰਡਨ ਨੇ ਪੰਥਕ ਫ਼ਲਸਫ਼ੇ ਨੂੰ ਮੁੜ ਪੰਜਾਬ ’ਚ ਲਿਆਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਵਿਰਸੇ, ਇਤਿਹਾਸ ਅਤੇ ਪੰਥਕ ਸਿਧਾਂਤਾਂ ਨਾਲ ਜੋੜਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਨੇ ਸਿੱਖ ਕੌਮ ਦੀ ਏਕਤਾ, ਆਪਸੀ ਭਾਈਚਾਰੇ ਤੇ ਪੰਥਕ ਹਿੱਤਾਂ ਦੀ ਰਾਖੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਥਕ ਸਿਧਾਂਤਾਂ, ਸਿੱਖੀ ਕਦਰਾਂ-ਕੀਮਤਾਂ ਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਮੂਹ ਸਿੱਖ ਸੰਗਤ ਨੂੰ ਸਾਂਝੇ ਮੰਚ ’ਤੇ ਇਕੱਠੇ ਹੋਣ ਦੀ ਲੋੜ ਹੈ। ਇਸ ਮੌਕੇ ਗੁਰਬਿਦਰ ਸਿੰਘ ਗਿੱਲ, ਜੋਗਾ ਸਿੰਘ, ਜਸਵੀਰ ਸਿੰਘ, ਗੁਰਦੇਵ ਸਿੰਘ, ਰਮਨਪ੍ਰੀਤ ਸਿੰਘ, ਦਲਜੀਤ ਸਿੰਘ ਨਾਗੋਕੇ, ਹਜ਼ੂਰ ਸਿੰਘ ਨਵਦੀਪ ਸਿੰਘ ਪੰਨੂ, ਸੁਖਵਿੰਦਰ ਸਿੰਘ ਸਾਬੀ, ਪ੍ਰਭਜੀਤ ਸਿੰਘ ਅਟਾਰੀ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਗੁਰਵਿੰਦਰ ਸਿੰਘ ਬਾਜਵਾ, ਜਸਵੀਰ ਸਿੰਘ, ਕਰਨਬੀਰ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਦੀਆਂ ਕਬੱਡੀ ਟੀਮਾਂ ਵਲੋਂ ਜੇਤੂ ਸ਼ੁਰੂਆਤ ਅਗਲੀ ਖ਼ਬਰ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਵਿਨੀਪੈਗ ਵਿਖੇ ਗੁਰਮਤਿ ਸਮਾਗਮ
Ad Position 24