01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕੰਪਾਊਂਡ ਤੀਰਅੰਦਾਜ਼ੀ : ਗਣੇਸ਼ ਥਿਰੁਮੁਰੂ ਨੇ ਜਿੱਤਿਆ ਕਾਂਸੀ ਦਾ ਤਗਮਾ

ਨਾਗੋਆ, 1 ਅਕਤੂਬਰ (ਪੀ. ਟੀ.

Ad Position 21
No active advertisement
ਜੇਤੂ ਚਾਂਦੀ ਦੇ ਤਗਮੇ ਨਾਲ ਨਿਤੇਸ਼ ਸਿਵਾਚ ਤੇ ਕੌਮੀ ਕੋਚ ਹਰਗੋਬਿੰਦ ਸਿੰਘ। 02-10-2026
ਨਾਗੋਆ, 1 ਅਕਤੂਬਰ (ਪੀ. ਟੀ. ਆਈ.)-ਭਾਰਤ ਦੇ ਗਣੇਸ਼ ਮਨੀ ਰਤਨਮ ਥਿਰੁਮੁਰੂ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦੇ ਇਸ 20 ਸਾਲਾ ਖਿਡਾਰੀ ਨੇ ਚਾਰ ‘ਐਂਡ’ (ਦੌਰ) ਦੇ ਮੁਕਾਬਲੇ ਵਿਚ ਵੀਅਤਨਾਮ ਦੇ ਕੋਂਗ ਡੁਕ ਡਾਂਗ ਨੂੰ 149-144 ਨਾਲ ਹਰਾ ਕੇ ਚੱਲ ਰਹੀਆਂ ਖੇਡਾਂ ਵਿਚ ਕੰਪਾਊਂਡ ਤੀਰਅੰਦਾਜ਼ੀ ਵਿਚ ਭਾਰਤ ਲਈ ਪਹਿਲਾ ਵਿਅਕਤੀਗਤ ਤਗਮਾ ਹਾਸਲ ਕੀਤਾ। ਇਹ ਇਸ ਵਰਗ ਵਿਚ ਗਣੇਸ਼ ਦਾ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ ਉਹ ਬੁੱਧਵਾਰ ਨੂੰ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਦਾ ਹਿੱਸਾ ਸੀ।ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਤਿਰੂਪਤੀ ਦੇ ਨਗਰ ਨਾਇਦੂਪੇਟਾ ਵਿਚ ਜਨਮੇ ਗਣੇਸ਼ ਨੇ ਆਇਰਲੈਂਡ ਵਿਚ ਹੋਈ 2023 ਵਿਸ਼ਵ ਯੁਵਾ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਜਿਥੇ ਉਨ੍ਹਾਂ ਨੇ ਪੁਰਸ਼ਾਂ ਦੇ ਅੰਡਰ-18 ਟੀਮ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। 2024 ਵਿਚ, ਉਹ ਜੂਨੀਅਰ ਏਸ਼ਿਆਈ ਚੈਂਪੀਅਨ ਬਣੇ ਅਤੇ ਪਹਿਲੀ ਵਾਰ ਸੀਨੀਅਰ ਰਾਸ਼ਟਰੀ ਟੀਮ ਵਿਚ ਜਗ੍ਹਾ ਬਣਾਈ। ਇਕ ਸਾਲ ਬਾਅਦ ਉਸ ਨੇ ਕੈਨੇਡਾ ਵਿਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ।
Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਫਾਈਨਲ ਅਗਲੀ ਖ਼ਬਰ ਹਾਕੀ : ਪਾਕਿਸਤਾਨ ਨੂੰ ਆਖਰੀ ਸਕਿੰਟਾਂ ’ਚ ਹਰਾ ਕੇ ਭਾਰਤ ਫਾਈਨਲ ’ਚ
Ad Position 24