ਕ੍ਰਾਈਸਟਚਰਚ, 24 ਅਕਤੂਬਰ (ਏਜੰਸੀ)-ਤਿਲਕ ਵਰਮਾ ਅਤੇ ਨਿਤਿਸ਼ ਰੈੱਡੀ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ’ਤੇ ਭਾਰਤ ਨੇ ਦੂਜੇ ਟੀ-20 ਮੁਕਾਬਲੇ ’ਚ ਨਿਊਜ਼ੀਲੈਂਡ ’ਤੇ 4 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਕ੍ਰਾਈਸਟਚਰਚ ’ਚ ਖੇਡੇ ਗਏ ਇਸ ਮੁਕਾਬਲੇ ’ਚ ਭਾਰਤੀ ਟੀਮ ਨੇ 181 ਦੌੜਾਂ ਦੇ ਟੀਚੇ ਨੂੰ 19.5 ਓਵਰਾਂ ’ਚ 6 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ।ਇਸ ਜਿੱਤ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਲੜੀ ’ਚ 2-0 ਦੀ ਬੜਤ ਬਣਾ ਲਈ ਹੈ। 15 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 6 ਵਿਕਟਾਂ ’ਤੇ 113 ਸੀ। ਟੀਮ ਨੂੰ ਆਖਰੀ 5 ਓਵਰਾਂ ’ਚ ਜਿੱਤ ਲਈ 68 ਦੌੜਾਂ ਦੀ ਜ਼ਰੂਰਤ ਸੀ। ਅਜਿਹੇ ਮੁਸ਼ਕਲ ਸਮੇਂ ’ਚ ਤਿਲਕ ਵਰਮਾ ਅਤੇ ਨਿਤਿਸ਼ ਕੁਮਾਰ ਰੈੱਡੀ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਹਮਲਾਵਰ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ’ਤੇ ਦਬਾਅ ਬਣਾਇਆ।ਤਿਲਕ ਵਰਮਾ ਨੇ ਇਕ ਪਾਸਾ ਸੰਭਾਲਦੇ ਹੋਏ ਵੱਡੇ ਸ਼ਾਟ ਲਾ ਕੇ ਦੌੜਾਂ ਦੀ ਗਤੀ ਤੇਜ਼ ਕਰ ਦਿੱਤੀ। ਉਸ ਨੇ 26 ਗੇਂਦਾਂ ’ਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 51 ਦੌੜਾਂ ਬਣਾਈਆਂ। ਤਿਲਕ ਨੇ ਮਹਿਜ਼ 25 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।ਦੂਜੇ ਪਾਸੇ, ਨਿਤਿਸ਼ ਕੁਮਾਰ ਰੈੱਡੀ ਨੇ ਵੀ ਸਿਰਫ਼ 13 ਗੇਂਦਾਂ ’ਤੇ 26 ਦੌੜਾਂ ਦੀ ਅਜੇਤੂ ਪਾਰੀ ਖੇਡਦਿਆਂ ਭਾਰਤੀ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ।ਦੋਵਾਂ ਬੱਲੇਬਾਜਾਂ ਨੇ 7ਵੇਂ ਵਿਕਟ ਲਈ 30 ਗੇਂਦਾਂ ’ਤੇ 69 ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡੀ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਨੇ ਗਲੇਨ ਫਿਲਪਸ ਅਤੇ ਬੇਵਨ ਜੈਕਬਸ ਵਿਚਕਾਰ ਹੋਈ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 180 ਦੌੜਾਂ ਬਣਾਈਆਂ ਸਨ।
ਖੇਡ ਸੰਸਾਰ
Free
ਭਾਰਤ ਨੇ ਰੋਮਾਂਚਕ ਮੈਚ ’ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਕ੍ਰਾਈਸਟਚਰਚ, 24 ਅਕਤੂਬਰ (ਏਜੰਸੀ)-ਤਿਲਕ ਵਰਮਾ ਅਤੇ ਨਿਤਿਸ਼ ਰੈੱਡੀ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ’ਤੇ ਭਾਰਤ ਨੇ ਦੂਜੇ ਟੀ-20 ਮੁਕਾਬਲੇ ’ਚ ਨਿਊਜ਼ੀਲੈਂਡ ’ਤੇ 4 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਕ੍ਰਾਈਸਟਚਰਚ ’ਚ ਖੇਡੇ ਗਏ ਇਸ ਮੁਕਾਬਲੇ ’ਚ ਭਾਰਤੀ ਟੀਮ ਨੇ 181 ਦੌੜਾਂ ਦੇ ਟੀਚੇ ਨੂੰ 19.
ਮੈਚ ਦੌਰਾਨ ਬੱਲੇਬਾਜ਼ੀ ਕਰਦਾ ਹੋਇਆ ਤਿਲਕ ਵਰਮਾ।
25-10-2026