19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪ੍ਰਸਿੱਧ ਕਲਾ ਤੇ ਸਾਹਿਤਕ ਸ਼ਖਸੀਅਤ ਜੈਤੇਗ ਸਿੰਘ ਅਨੰਤ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 03-01-2026
ਜਲੰਧਰ, 2 ਜਨਵਰੀ (ਅ.ਬ.)-ਪ੍ਰਸਿੱਧ ਕਲਾ ਤੇ ਸਾਹਿਤਕ ਸ਼ਖਸੀਅਤ ਜੈਤੇਗ ਸਿੰਘ ਅਨੰਤ ਦਾ ਕੱਲ੍ਹ ਦਿਹਾਂਤ ਹੋ ਗਿਆ | ਉਹ ਲੰਬੇ ਸਮੇਂ ਤੋਂ ਸਰੀ ਮੈਮੋਰੀਅਲ ਹਸਪਤਾਲ 'ਚ ਦਾਖਲ ਸਨ | ਉਨ੍ਹਾਂ ਦਾ ਜਨਮ 14 ਅਗਸਤ, 1946 ਨੂੰ ਪਾਕਿਸਤਾਨ ਦੇ ਮਿਦਰਾਂਝਾ (ਤਖ਼ਤ ਹਜ਼ਾਰਾ ਦੇ ਨੇੜੇ) ਵਿਖੇ ਹੋਇਆ ਸੀ | ਉਹ 1997 'ਚ ਕੈਨੇਡਾ ਚਲੇ ਗਏ ਸਨ | 2 ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਜਸਪਾਲ ਕÏਰ ਦਾ ਵੀ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨੇ ਪੰਜਾਬੀ ਸਾਹਿਤ ਤੇ ਕਲਾ 'ਚ ਬਹੁਤ ਯੋਗਦਾਨ ਪਾਇਆ | ਉਨ੍ਹਾਂ ਨੇ 1968 'ਚ ਰੋਜ਼ਾਨਾ ਜਥੇਦਾਰ ਅਖਬਾਰ ਨਾਲ ਲਿਖਣਾ ਸ਼ੁਰੂ ਕੀਤਾ ਸੀ | ਉਹ ਫੋਟੋ ਪੱਤਰਕਾਰ ਵੀ ਰਹੇ | ਜੈਤੇਗ ਸਿੰਘ ਅਨੰਤ ਨੇ 70 ਤੋਂ ਵੱਧ ਪੁਰਸਕਾਰ ਜਿੱਤੇ ਸਨ ਤੇ ਉਨ੍ਹਾਂ ਦਾ ਨਾਂਅ ਭਾਰਤ ਦੇ 10 ਚੋਟੀ ਦੇ ਫੋਟੋ ਪੱਤਰਕਾਰਾਂ 'ਚ ਸ਼ਾਮਲ ਸੀ | ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਦੱਸਿਆ ਕਿ ਅਨੰਤ ਕੋਲ ਪੰਜਾਬ ਦੇ ਸਾਰੇ ਸਮਾਰਕਾਂ ਦੀਆਂ ਤਸਵੀਰਾਂ ਦਾ ਸਭ ਤੋਂ ਅਮੀਰ ਸੰਗ੍ਰਹਿ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ 11 ਜਨਵਰੀ ਨੂੰ ਸਵੇਰੇ 11 ਵਜੇ ਰਿਵਰਸਾਈਡ ਫਿਊਨਰਲ ਹੋਮ ਐਂਡ ਕਰੀਮੀਟੋਰਿਅਮ 7410 ਹੋਪਸਕੋਟ ਰੋਡ, ਡੈਲਟਾ ਵਿਖੇ ਹੋਵੇਗਾ ਤੇ 11 ਜਨਵਰੀ ਨੂੰ ਹੀ ਗੁਰਦੁਆਰਾ ਸਾਹਿਬ ਬਰੂਕਸਾਇਡ 8365 140 ਸਟਰੀਟ ਸਰੀ ਵਿਖੇ ਅੰਤਿਮ ਅਰਦਾਸ ਦੁਪਿਹਰ 1 ਵਜੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਯਾਦ 'ਚ ਸ਼ਹੀਦੀ ਸਮਾਗਮ <br/> ਅਗਲੀ ਖ਼ਬਰ ਨਿਊਯਾਰਕ ਮੇਅਰ ਮਮਦਾਨੀ ਨੇ ਉਮਰ ਖਾਲਿਦ ਲਈ ਲਿਖਿਆ ਪੱਤਰ ਕਿਹਾ, ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ
Ad Position 24