ਨਿਊਯਾਰਕ ਮੇਅਰ ਮਮਦਾਨੀ ਨੇ ਉਮਰ ਖਾਲਿਦ ਲਈ ਲਿਖਿਆ ਪੱਤਰ ਕਿਹਾ, ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ
ਅਜੀਤ ਡੈਸਕ
03-01-2026
ਭਾਰਤ ਨੂੰ ਆਪਣੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ-ਭਾਜਪਾ
ਨਵੀਂ ਦਿੱਲੀ, 2 ਜਨਵਰੀ (ਪੀ.ਟੀ.ਆਈ.)-ਭਾਜਪਾ ਨੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ 'ਤੇ ਇਕ ਨੋਟ ਲਿਖ ਕੇ ਭਾਰਤ ਦੇ ਅੰਦਰੂਨੀ ਮਾਮਲੇ 'ਚ 'ਦਖਲਅੰਦਾਜ਼ੀ' ਕਰਨ ਦਾ ਦੋਸ਼ ਲਗਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗਾ | ਭਾਜਪਾ ਦੇ ਰਾਸ਼ਟਰੀ ਬੁਲਾਰੇ ਗÏਰਵ ਭਾਟੀਆ ਨੇ ਨਿਊਯਾਰਕ ਸਿਟੀ ਦੇ ਮੇਅਰ ਨੂੰ ਇਹ ਕਹਿੰਦੇ ਹੋਏ ਅਜਿਹੇ ਯਤਨਾਂ ਵਿਰੁੱਧ ਚੇਤਾਵਨੀ ਵੀ ਦਿੱਤੀ ਕਿ ਜੇਕਰ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਤਾਂ 140 ਕਰੋੜ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕਜੁੱਟ ਹੋਣਗੇ |