ਐਡੀਲੇਡ, 2 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੱਖਣੀ ਆਸਟ੍ਰੇਲੀਆ ਦੇ ਪ੍ਰਸਿੱਧ ਹੋਲਸੇਲ ਡੀਲਰ ਰਾਇਲ ਗੋਲਡ ਸੈਮ ਮਿਲਜ਼ ਵੱਲੋਂ ਨਵੇਂ ਸਾਲ ਦੇ ਮÏਕੇ 'ਤੇ ਪਾਮ ਬੈਂਕੁਇਟ ਹਾਲ, ਮੋਡਬਰੀ ਵਿਖੇ ਇਕ ਵਿਸ਼ੇਸ਼ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦੀ ਅਗਵਾਈ ਸੰਸਥਾ ਦੇ ਮੁਖੀ ਪਿ੍ਤਪਾਲ ਸਿੰਘ ਅਮਰ, ਰਾਮ ਕੁਮਾਰ ਮਿੱਤਲ ਅਤੇ ਸਮੂਹ ਸਟਾਫ ਵੱਲੋਂ ਕੀਤੀ ਗਈ | ਇਸ ਸਮਾਗਮ 'ਚ ਆਸਟ੍ਰੇਲੀਆ ਭਰ ਤੋਂ ਵੱਡੀ ਗਿਣਤੀ 'ਚ ਕਸਟਮਰਾਂ ਤੇ ਰਿਟੇਲਰਾਂ ਨੇ ਭਾਗ ਲਿਆ | ਸਮਾਗਮ ਦÏਰਾਨ ਰਾਇਲ ਗੋਲਡ ਆਟਾ ਸਮੇਤ ਵੱਖ-ਵੱਖ ਕਿਸਮਾਂ ਦੇ ਉੱਤਮ ਗੁਣਵੱਤਾ ਵਾਲੇ ਆਟੇ ਚਾਵਲ ਤੇ ਹੋਰ ਉਤਪਾਦ ਉਪਰ ਇਨਾਮ ਕੱਢੇ ਗਏ | ਇਹ ਸਾਰੀ ਸਕੀਮ ਜੂਨ 2025 ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਅਧੀਨ ਹਰ ਖਰੀਦ 'ਤੇ ਕੂਪਨ ਦਿੱਤਾ ਜਾਂਦਾ ਸੀ | ਨਿਊ ਯੀਅਰ ਧਮਾਕਾ ਸਕੀਮ ਤਹਿਤ ਪਹਿਲਾ ਇਨਾਮ ਮਹਿੰਦਰਾ ਐਸ.ਯੂ.ਵੀ. ਕਾਰ ਕੱਢਿਆ ਗਿਆ ਜੋ ਐਡੀਲੇਡ ਤੋ ਮੁਹੰਮਦ ਖਿਜ਼ਾਰ ਐਡੀਲੇਡ ਐਸ.ਏ. ਦਾ ਨਿਕਲਿਆ | ਦੂਸਰੇ ਨੰਬਰ ਤੇ 2 ਇਨਾਮ 10 ਗਰਾਮ ਗੋਲਡ ਸਿੱਕਾ ਰਮਨਜੋਤ ਕÏਰ ਵਿਕਟੋਰੀਆ ਅਤੇ 10 ਗ੍ਰਾਮ ਗੋਲਡ ਸਿੱਕਾ ਅਕਸ਼ਤ ਮਿੱਤਲ ਐਡੀਲੇਡ ਐਸ.ਏ. ਦਾ ਨਿਕਲਿਆ | ਤੀਜੇ ਨੰਬਰ ਤੇ 3 ਇਨਾਮ 500 ਗ੍ਰਾਮ ਚਾਂਦੀ ਦੇ ਬਾਰ ਜੈਨ ਪਟੇਲ ਬੀ ਐਡੀਲੇਡ ਐਸ ਏ, ਰਾਘਵੇਂਦਰ ਥੋਵਿੰਕੇਰੇ ਸ਼੍ਰੀਨਿਵਾਸਈਆ ਐਡੀਲੇਡ ਤੇ ਨਿਤਿਨ ਮਿੱਤਲ ਐਡੀਲੇਡ ਦਾ ਨਿਕਲਿਆ | ਚÏਥਾ ਇਨਾਮ 100(65) ਇੰਚ ਐੱਲ ਈ ਡੀ -ਟੀ ਵੀ ਆਸਟ੍ਰੇਲੀਆ ਭਰ ਤੋਂ ਵੱਖ ਵੱਖ ਜੇਤੂਆਂ ਦੇ ਕੱਢੇ ਗਏ ਵਧੇਰੇ ਜਾਣਕਾਰੀ ਲਈ ਰਾਇਲ ਗੋਲਡ ਦੇ ਪ੍ਰਬੰਧਕਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ¢ਇਸ ਤੋਂ ਇਲਾਵਾ, ਸਮਾਗਮ ਵਿੱਚ ਹਾਜ਼ਰ ਦਰਸ਼ਕਾਂ ਲਈ ਵੀ ਖਾਸ ਇਨਾਮ ਵਜੋਂ 65 ਇੰਚ ਐਲ ਈ.ਡੀ. ਟੀ.ਵੀ. ਕੱਢਿਆ ਗਿਆ | ਸਮਾਗਮ ਦੀ ਸਟੇਜ ਪੇਸ਼ਕਾਰੀ ਸੁਨੈਨਾ ਸ਼ਰਮਾ ਵੱਲੋਂ ਬਹੁਤ ਹੀ ਦਮਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ | ਉਨ੍ਹਾਂ ਨੇ ਪੂਰੇ ਸਮਾਗਮ ਨੂੰ ਸਫਲਤਾ ਨਾਲ ਸੰਚਾਲਿਤ ਕਰਦਿਆਂ ਦਰਸ਼ਕਾਂ ਨੂੰ ਅੰਤ ਤੱਕ ਜੋੜ ਕੇ ਰੱਖਿਆ | ਬੁਲਾਰਿਆਂ ਨੇ ਪਿ੍ਤਪਾਲ ਸਿੰਘ ਅਮਰ ਤੇ ਰਾਮ ਕੁਮਾਰ ਮਿੱਤਲ ਦੇ ਜੀਵਨ ਅਤੇ ਕਾਰੋਬਾਰੀ ਯਾਤਰਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੋਵੇਂ ਸਜਣਾਂ ਨੇ ਲੰਮੇ ਸਮੇਂ ਦੀ ਮਿਹਨਤ ਨਾਲ ਆਪਣੇ ਕਾਰੋਬਾਰ ਨੂੰ ਆਸਟ੍ਰੇਲੀਆ ਪੱਧਰ 'ਤੇ ਉੱਚਾਈਆਂ ਤੱਕ ਪਹੁੰਚਾਇਆ ਹੈ | ਉਨ੍ਹਾਂ ਨੇ ਰਿਟੇਲਰਾਂ ਨਾਲ ਆਪਣੇ ਸੁਭਾਅ ਰਾਹੀਂ ਮਜ਼ਬੂਤ ਸੰਬੰਧ ਬਣਾਏ ਹਨ ਤੇ ਕਸਟਮਰਾਂ ਨੂੰ ਵਾਜਿਬ ਰੇਟਾਂ 'ਤੇ ਉੱਚ ਗੁਣਵੱਤਾ ਵਾਲੇ ਲੋੜੀਂਦੇ ਉਤਪਾਦ ਮੁਹੱਈਆ ਕਰਵਾ ਕੇ ਮਾਰਕੀਟ 'ਚ ਆਪਣੀ ਵਿਸ਼ੇਸ਼ ਸਾਖ ਬਣਾਈ ਹੈ | ਸਮਾਗਮ ਦੌਰਾਨ ਪਿ੍ਤਪਾਲ ਸਿੰਘ ਅਮਰ ਤੇ ਰਾਮ ਕੁਮਾਰ ਮਿੱਤਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਰਾ ਕੁਝ ਰਿਟੇਲਰਾਂ, ਕਸਟਮਰਾਂ ਅਤੇ ਸਟਾਫ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ | ਉਨ੍ਹਾਂ ਨੇ ਸਭ ਦਾ ਦਿਲੋਂ ਧੰਨਵਾਦ ਵੀ ਕੀਤਾ | ਜੋੋ ਇਨਾਮ ਸਮਾਗਮ ਦÏਰਾਨ ਕੱਢੇ ਉਹ ਜੇਤੂ ਕਸਟਮਰਾਂ ਨੂੰ ਫ਼ੋਨ ਰਾਹੀਂ ਸੂਚਿਤ ਕਰਕੇ ਦੱਸਿਆ ਗਿਆ, ਜਿਸ ਨਾਲ ਜੇਤੂਆਂ 'ਚ ਵੱਡੀ ਖੁਸ਼ੀ ਵੇਖਣ ਨੂੰ ਮਿਲੀ |