21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਯੂ.ਕੇ. ਨੇ ਬਚਪਨ ਦੇ ਮੋਟਾਪੇ ਨੂੰ ਲੈ ਕੇ ਜੰਕ ਫੂਡ ਦੇ ਇਸ਼ਤਿਹਾਰਾਂ 'ਤੇ ਲਾਈ ਪਾਬੰਦੀ

Ad Position 21
No active advertisement
ਅਜੀਤ ਡੈਸਕ 06-01-2026
ਲੰਡਨ, 5 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਘੱਟ ਸਿਹਤਮੰਦ ਤੇ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਮੁਟਾਪੇ ਦਾ ਕਾਰਨ ਬਣਦੀਆਂ ਹਨ | ਖਾਸ ਤੌਰ 'ਤੇ ਬੱਚਿਆਂ ਦੀ ਸਿਹਤ 'ਤੇ ਇਹਨਾਂ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ | ਯੂ.ਕੇ. ਸਰਕਾਰ ਨੇ ਇਸ ਮਾਮਲੇ 'ਚ ਸਖ਼ਤ ਰੁੱਖ ਅਖਤਿਆਰ ਕਰਦਿਆਂ ਬਚਪਨ ਦੇ ਮੋਟਾਪੇ ਨਾਲ ਲੜਨ ਲਈ ਟੀ.ਵੀ. 'ਤੇ ਜੰਕ ਫੂਡ ਦੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਈ ਹੈ | ਸਰਕਾਰ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਹਰ ਸਾਲ ਬੱਚਿਆਂ ਦੇ ਭੋਜਨ ਤੋਂ 7.2 ਅਰਬ ਕੈਲੋਰੀ ਤੱਕ ਘਟੇਗੀ | ਸਰਕਾਰ ਦੀ ਨਵੀਂ ਨੀਤੀ ਤਹਿਤ ਅੱਜ ਸੋਮਵਾਰ ਨੂੰ ਟੈਲੀਵਿਜ਼ਨ 'ਤੇ ਰਾਤ 9 ਵਜੇ ਤੋਂ ਪਹਿਲਾਂ ਜੰਕ ਫੁਡ ਦੇ ਇਸ਼ਤਿਹਾਰਾਂ 'ਤੇ ਪਾਬੰਦੀ ਲਾਈ ਗਈ ਹੈ, ਜਦ ਕਿ ਆਨ ਲਾਇਨ ਤੇ ਇਹ ਪਾਬੰਦੀ ਮੁਕੰਮਲ ਤੌਰ 'ਤੇ ਹੋਵੇਗੀ | ਸਿਹਤ ਤੇ ਸਮਾਜਿਕ ਦੇਖਭਾਲ ਵਿਭਾਗ ਨੇ ਕਿਹਾ ਕਿ ਇਸ ਨਾਲ ਮੋਟਾਪੇ ਤੋਂ ਪ੍ਰਭਾਵਿਤ ਬੱਚਿਆਂ ਦੀ ਗਿਣਤੀ 'ਚ 20,000 ਤੱਕ ਦੀ ਕਮੀ ਆਵੇਗੀ ਤੇ ਰਾਸ਼ਟਰੀ ਸਿਹਤ ਸੇਵਾ ਨੂੰ ਲਗਭਗ 2 ਅਰਬ ਪੌਂਡ ਦਾ ਲਾਭ ਹੋਵੇਗਾ | ਸਿਹਤ ਮੰਤਰੀ ਐਸ਼ਲੇ ਡਾਲਟਨ ਨੇ ਕਿਹਾ ਕਿ ਲੋਕ ਸਿਹਤਮੰਦ ਜੀਵਨ ਲਈ ਹੀ ਇਹ ਕਦਮ ਉਠਾਏ ਹਨ | ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਇੰਗਲੈਂਡ 'ਚ 22.1 ਫ਼ੀਸਦੀ ਬੱਚੇ ਪ੍ਰਾਇਮਰੀ ਸਕੂਲ ਦੀ ਸ਼ੁਰੂਆਤ ਮੌਕੇ ਹੀ ਮੁਟਾਪੇ ਦਾ ਸ਼ਿਕਾਰ ਹੁੰਦੇ ਹਨ ਜੋ ਬਾਅਦ 'ਚ ਇਹ ਅੰਕੜਾ 35.8 ਫ਼ੀਸਦੀ ਤੱਕ ਵੱਧ ਜਾਂਦਾ ਹੈ | ਉੱਚ ਦਰ ਵਾਲੀ ਕੈਫੀਨ ਵਾਲੇ ਤਰਲ ਪਦਾਰਥ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੇਚਣ ਤੇ ਵੀ ਪਾਬੰਦੀ ਲਗਾਈ ਹੈ |


Ad Position 22
No active advertisement
ਪਿਛਲੀ ਖ਼ਬਰ ਸਵਿਸ ਸਕੀ ਰਿਜ਼ੋਰਟ ਬਾਰ ਅੱਗ ਕਾਂਡ 'ਚ ਬਰਤਾਨਵੀ ਨਾਬਾਲਿਗ ਲੜਕੀ ਦੀ ਮੌਤ ਅਗਲੀ ਖ਼ਬਰ ਯੂ.ਕੇ. 'ਚ ਨਹੀਂ ਵਧੇਗਾ ਰੇਲ ਕਿਰਾਇਆ ਤੇ ਘਟਣਗੇ ਬਿਜਲੀ ਗੈਸ ਬਿੱਲ-ਪ੍ਰਧਾਨ ਮੰਤਰੀ ਸਟਾਰਮਰ
Ad Position 24