ਲੈਸਟਰ (ਇੰਗਲੈਂਡ), 5 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਸਵਿਟਜ਼ਰਲੈਂਡ ਦੇ ਇਕ ਪ੍ਰਸਿੱਧ ਸਕੀ ਰਿਜ਼ੋਰਟ 'ਚ ਸਥਿਤ ਬਾਰ 'ਚ ਲੱਗੀ ਭਿਆਨਕ ਅੱਗ ਦੌਰਾਨ ਮਾਰੇ ਗਏ ਲੋਕਾਂ 'ਚ ਇਕ ਬਰਤਾਨਵੀ ਨਾਬਾਲਿਗ ਲੜਕੀ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ | ਇਹ ਲੜਕੀ ਬਰਤਾਨੀਆ ਦੀ ਨਾਗਰਿਕ ਸੀ ਤੇ ਬਿ੍ਟੇਨ 'ਚ ਪੜ੍ਹਾਈ ਕਰ ਚੁੱਕੀ ਸੀ, ਜੋ ਛੁੱਟੀਆਂ ਮਨਾਉਣ ਲਈ ਸਵਿਟਜ਼ਰਲੈਂਡ ਗਈ ਹੋਈ ਸੀ | ਮਿ੍ਤਕਾ ਦੀ ਪਛਾਣ ਸ਼ਾਰਲਟ ਨਿੱਡਮ ਵਜੋਂ ਹੋਈ ਹੈ | ਮਿਲੀ ਜਾਣਕਾਰੀ ਮੁਤਾਬਕ ਸ਼ਾਰਲਟ ਪਹਿਲਾਂ ਬਿ੍ਟੇਨ ਦੇ 2 ਸਕੂਲਾਂ 'ਚ ਸਿੱਖਿਆ ਪ੍ਰਾਪਤ ਕਰ ਚੁੱਕੀ ਸੀ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਸਕੀਇੰਗ ਲਈ ਸਵਿਟਜ਼ਰਲੈਂਡ ਦੇ ਸਕੀ ਰਿਜ਼ੋਰਟ 'ਚ ਰਹਿ ਰਹੀ ਸੀ | ਸ਼ਾਰਲਟ ਨਿੱਡਮ ਦੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਬਿਆਨ 'ਚ ਡੂੰਘੇ ਦੁੱਖ ਤੇ ਅਥਾਹ ਸਦਮੇ ਦਾ ਪ੍ਰਗਟਾਵਾ ਕਰਦਿਆਂ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ | ਪਰਿਵਾਰ ਨੇ ਕਿਹਾ ਹੈ ਕਿ ਉਹ ਇਸ ਅਪੂਰਣੀਯ ਘਾਟੇ ਨਾਲ ਟੁੱਟ ਚੁੱਕੇ ਹਨ ਤੇ ਅੰਤਿਮ ਸੰਸਕਾਰ ਸੰਬੰਧੀ ਜਾਣਕਾਰੀ ਸਮੇਂ ਸਿਰ ਸਾਂਝੀ ਕੀਤੀ ਜਾਵੇਗੀ | ਨਾਲ ਹੀ ਪਰਿਵਾਰ ਨੇ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਤੇ ਸੰਵੇਦਨਾ ਲਈ ਧੰਨਵਾਦ ਵੀ ਕੀਤਾ ਹੈ |