21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਵੈਨਕੂਵਰ 'ਚ 7 ਬੈੱਡਰੂਮ ਦੇ ਘਰ ਦੀ ਕੀਮਤ 4 ਅਰਬ 8 ਕਰੋੜ ਰੁਪਏ <br/>

Ad Position 21
No active advertisement
ਅਜੀਤ ਡੈਸਕ 06-01-2026
ਐਬਟਸਫੋਰਡ, 5 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਕਿਟਸਲਿਆਨੋ ਇਲਾਕੇ 'ਚ ਪੁਆਇੰਟ ਗਰੇ ਰੋਡ 'ਤੇ ਸਥਿਤ 7 ਬੈੱਡਰੂਮ ਦੇ ਘਰ ਦੀ ਕੀਮਤ 73 ਮਿਲੀਅਨ 4 ਲੱਖ 57 ਹਜ਼ਾਰ ਡਾਲਰ ਭਾਵ ਤਕਰੀਬਨ 4 ਅਰਬ 8 ਕਰੋੜ ਰੁਪਏ ਹੈ ਤੇ ਇਹ ਬਿ੍ਟਿਸ਼ ਕੋਲੰਬੀਆ ਸੂਬੇ ਦਾ ਸਭ ਤੋਂ ਮਹਿੰਗਾ ਘਰ ਹੈ | ਬਿ੍ਟਿਸ਼ ਕੰਲੋਬੀਆ ਪ੍ਰਾਪਰਟੀ ਅਸੈਸਮੈਂਟ 2026 'ਚ ਜਾਰੀ ਕੀਤੇ ਗਏ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਵੈਨਕੂਵਰ ਦੇ ਇੰਗਲਿਸ਼ ਬੇਅ ਦੇ ਕਿਨਾਰੇ 'ਤੇ ਸਥਿਤ ਇਹ ਘਰ 2008 'ਚ ਬਣਾਇਆ ਗਿਆ ਸੀ | ਇਸ ਘਰ 'ਚ 7 ਬੈੱਡਰੂਮ 9 ਬਾਥਰੂਮ ਤੇ ਇਕ ਸਵੀਮਿੰਗ ਪੂਲ ਬਣਿਆ ਹੋਇਆ ਹੈ | 2 ਮੰਜ਼ਿਲਾਂ ਵਾਲੇ ਇਸ ਘਰ ਦੀ ਇਮਾਰਤ 15 ਹਜ਼ਾਰ ਸੁਕੇਅਰ ਫੁੱਟ ਹੈ ਅਤੇ ਵਿਹੜੇ ਸਮੇਤ ਇਸ ਘਰ ਦੀ ਕੁੱਲ ਥਾਂ 30600 ਸੁਕੇਅਰ ਫੁੱਟ ਭਾਵ ਇਕ ਏਕੜ ਤੋਂ ਵੀ ਘੱਟ ਹੈ | ਵੈਨਕੂਵਰ 'ਚ ਸਭ ਤੋਂ ਵੱਧ ਕੀਮਤ ਵਾਲੇ ਟਾਪ 10 ਘਰਾਂ ਦੀ ਕੀਮਤ 34 ਮਿਲੀਅਨ ਤੋਂ 73 ਮਿਲੀਅਨ ਡਾਲਰ ਦੇ ਦਰਮਿਆਨ ਦੱਸੀ ਗਈ ਹੈ, ਜਦਕਿ ਪੰਜਾਬੀਆਂ ਦੀ ਸਭ ਤੋੋਂ ਵੱਧ ਵਸੋਂ ਵਾਲੇ ਸ਼ਹਿਰ ਸਰੀ ਵਿਖੇ ਸਭ ਤੋਂ ਮਹਿੰਗੇ ਘਰ ਦੀ ਕੀਮਤ 18 ਮਿਲੀਅਨ ਦੱਸੀ ਗਈ ਹੈ ਅਤੇ ਸੂਬੇ ਦੇ 22 ਲੱਖ 30 ਹਜ਼ਾਰ ਘਰਾਂ ਦਾ ਮਾਰਕਿਟ ਮੁੱਲ 2.75 ਟਿ੍ਲੀਅਨ ਡਾਲਰ ਹੈ |

Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਦੀ ਸੰਗਤ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਗ੍ਰੀਨਲੈਂਡ ਦਾ ਭਵਿੱਖ ਗ੍ਰੀਨਲੈਂਡ ਤੇ ਡੈਨਮਾਰਕ ਹੀ ਤੈਅ ਕਰਨ-ਕੀਅਰ ਸਟਾਰਮਰ
Ad Position 24