ਕੈਲਗਰੀ, 27 ਜਨਵਰੀ (ਜਸਜੀਤ ਸਿੰਘ ਧਾਮੀ)-ਕੈਲਗਰੀ 'ਚ ਪਿਛਲੇ ਸਾਲ ਤੋਂ ਫਰੌਤੀ ਮੰਗਣ ਵਾਲਿਆਂ ਨੇ ਪੰਜਾਬੀ ਕਾਰੋਬਾਰੀਆਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਪੰਜਾਬੀਆ ਦੀ ਸੰਘਣੀ ਵਸੋ ਵਾਲੇ ਇਲਾਕੇ ਰੈੱਡ ਸਟੋਨ ਕੋਮਨ ਨੌਰਥ ਈਸਟ ਕੈਲਗਰੀ 'ਚ ਰਹਿ ਰਹੇ ਪੰਜਾਬੀ ਗਾਇਕ ਵੀਰ ਦਵਿੰਦਰ ਨੇ ਕੁੱਝ ਸਾਲ ਪਹਿਲਾਂ ਹੀ ਕੈਨੇਡਾ 'ਚ ਆਪਣੇ ਪਰਿਵਾਰ ਸਮੇਤ ਰਹਿਣ ਵਸੇਰਾ ਕੀਤਾ ਹੈ | ਰਾਤ ਵੇਲੇ ਵੀਰ ਦਵਿੰਦਰ ਨੂੰ ਵੀ ਇਨਾਂ ਫਰੌਤੀ ਮੰਗਣ ਵਾਲਿਆਂ ਨਿਸ਼ਾਨਾ ਬਣਾ ਦਿੱਤਾ | ਗਾਇਕ ਦੇ ਦੱਸਣ ਮੁਤਾਬਕ 6 ਜਨਵਰੀ ਨੂੰ ਉਨਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ | ਜਿਸਨੇ ਆਪਣਾ ਨਾਮ ਆਂਡਾ ਬਟਾਲਾ ਦੱਸਿਆ ਤੇ 5 ਲੱਖ ਡਾਲਰ ਦੀ ਮੰਗ ਕੀਤੀ | ਜਦੋਂ ਉਨਾਂ ਨੇ ਜਵਾਬ ਦੇ ਦਿੱਤਾ ਤਾਂ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ | ਜਿਸ ਸਮੇਂ ਇਨਾਂ ਫਤੌਰੀ ਮੰਗਣ ਵਾਲਿਆ ਗੋਲੀ ਚਲਾਈ ਉਸ ਸਮੇਂ ਗਾਇਕ ਵੀਰ ਦਵਿੰਦਰ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਨਹੀ ਸਨ, ਜਿਸ ਕਰਕੇ ਉਨਾਂ ਦਾ ਬਚਾ ਹੋ ਗਿਆ | ਫਰੌਤੀ ਮੰਗਣ ਵਾਲਿਆ ਤਕਰੀਬਨ 7 ਗੋਲੀਆ ਗਾਇਕ ਦੇ ਘਰ 'ਤੇ ਚਲਾਈਆਂ | ਪੁਲਿਸ ਦੇ ਕਹਿਣਾ ਹੈ ਕਿ ਡਰਨ ਦੀ ਲੋੜ ਨਹੀ ਜਦੋ ਵੀ ਕਿਸੇ ਨੂੰ ਫੋਨ ਆਉਦਾ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੂੰ ਜਰੂਰ ਦਿੱਤੀ ਜਾਵੇ | ਕੈਲਗਰੀ 'ਚ ਲਗਾਤਾਰ ਅਜਿਹੀਆਂ ਵਾਰਦਾਤਾਂ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ |