15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਾਕਿ 'ਚ ਗੋਪਾਲ ਸਿੰਘ ਚਾਵਲਾ 'ਤੇ ਕੀਤੇ ਜਾ ਰਹੇ ਤਸ਼ੱਦਦ ਦਾ ਮਾਮਲਾ ਵਿਦੇਸ਼ 'ਚ ਗੂੰਜਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ 'ਤੇ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਵਲੋਂ ਕੀਤੇ ਜਾ ਰਹੇ ਤਸ਼ੱਦਦ ਤੇ ਉਸ ਨੂੰ ਪਿਛਲੇ ਤਿੰਨ ਸਾਲ ਤੋਂ ਨਜ਼ਰਬੰਦ ਰੱਖੇ ਜਾਣ ਦਾ ਮਾਮਲਾ ਵਿਦੇਸ਼ 'ਚ ਹੋਣ ਵਾਲੇ ਇਕੱਠਾਂ 'ਚ ਵੀ ਗੂੰਜ ਰਿਹਾ ਹੈ | ਸ੍ਰੀ ਨਨਕਾਣਾ ਸਾਹਿਬ 'ਚ ਕਿਸੇ ਗੁਪਤ ਜਗ੍ਹਾ 'ਤੇ ਨਜ਼ਰਬੰਦ ਕੀਤੇ ਗਏ ਚਾਵਲਾ ਨੇ ਅੱਜ ਫ਼ੋਨ 'ਤੇ 'ਅਜੀਤ' ਨਾਲ ਗੱਲਬਾਤ ਦੌਰਾਨ ਉਕਤ ਦਾਅਵਾ ਕਰਦਿਆਂ ਕਿਹਾ ਕਿ ਉਸ ਨੂੰ ਆਈ.ਐਸ.ਆਈ. ਵਲੋਂ ਪਿਛਲੇ 3 ਸਾਲ ਤੋਂ ਨਜ਼ਰਬੰਦ ਰੱਖਿਆ ਗਿਆ ਹੈ | ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਇਹ ਬਹਾਨਾ ਬਣਾ ਕੇ ਨਜ਼ਰਬੰਦ ਰੱਖਿਆ ਜਾ ਰਿਹਾ ਹੈ ਕਿ ਪਾਕਿ 'ਚ ਉਸ ਦੀ ਜਾਨ ਨੂੰ ਖ਼ਤਰਾ ਹੈ | ਉਸ ਨੇ ਸਪਸ਼ਟ ਕੀਤਾ ਕਿ ਉਸ ਨੂੰ ਕਿਸੇ ਗੁਆਂਢੀ ਮੁਲਕ ਤੋਂ ਨਹੀਂ ਬਲਕਿ ਸਿਰਫ਼ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਤੇ ਲਹਿੰਦੇ ਪੰਜਾਬ ਦੇ ਇਕ ਸਿੱਖ ਆਗੂ ਤੋਂ ਜਾਨ ਨੂੰ ਖ਼ਤਰਾ ਹੈ | ਉਸ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿ 'ਚ ਭੂਮੀ ਮਾਫ਼ੀਆ ਵਲੋਂ ਇਤਿਹਾਸਕ ਗੁਰਦੁਆਰਿਆਂ 'ਤੇ ਕੀਤੇ ਜਾ ਰਹੇ ਕਬਜ਼ਿਆਂ ਤੇ ਸਿੱਖ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਕਰਕੇ ਉਸ 'ਤੇ ਇਹ ਅੱਤਿਆਚਾਰ ਕੀਤੇ ਜਾ ਰਹੇ ਹਨ | ਚਾਵਲਾ ਨੇ ਇਹ ਵੀ ਕਿਹਾ ਕਿ ਉਸ ਤੋਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਗਿਆ ਹੈ ਤੇ ਉਸ ਕੋਲੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਚਲਾ ਦਫ਼ਤਰ ਵੀ ਖ਼ਾਲੀ ਕਰਵਾ ਲਿਆ ਗਿਆ ਹੈ | ਉਸ ਨੇ ਕਿਹਾ ਕਿ ਨਜ਼ਰਬੰਦੀ 'ਚ ਰੱਖੇ ਜਾਣ ਕਰਕੇ ਉਸ ਦਾ ਘਰ ਤੇ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ -ਅੰਡਰ-19 ਵਿਸ਼ਵ ਕੱਪ-ਭਾਰਤ ਨੇ ਜ਼ਿੰਬਾਬਵੇ ਨੂੰ 204 ਦÏੜਾਂ ਨਾਲ ਹਰਾਇਆ ਅਗਲੀ ਖ਼ਬਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ 'ਤੇ ਗੋਲੀਬਾਰੀ, ਫਿਰੌਤੀ ਦੀ ਕੀਤੀ ਗਈ ਸੀ ਮੰਗ
Ad Position 24