15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਲੰਡਨ 'ਚ ਭਾਰਤੀ ਹਾਈ ਕਮਿਸ਼ਨ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਸਬੰਧੀ ਲੰਡਨ ਵਿਖੇ ਭਾਰਤੀ ਹਾਈ ਕਮਿਸ਼ਨ ਲੰਡਨ ਵੱਲੋਂ 2 ਵਿਸ਼ਾਲ ਸਮਾਗਮ ਕਰਵਾਏ ਗਏ | ਸਵੇਰ ਮੌਕੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਮÏਜੂਦਗੀ 'ਚ ਇੰਡੀਆ ਹਾਊਸ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸ਼ਾਮ ਨੂੰ ਗਿਲਡ ਹਾਲ ਵਿਖੇ ਵੱਡੀ ਗਿਣਤੀ 'ਚ ਹਾਜ਼ਰ ਲੋਕਾਂ ਨੇ ਭਾਰਤੀ ਸੱਭਿਆਚਾਰ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ | ਭਾਰਤੀ ਹਾਈ ਕਮਿਸ਼ਨਰ, ਵਿਕਰਮ ਦੋਰਾਈਸਵਾਮੀ ਨੇ ਪ੍ਰਵਾਸੀ ਭਾਰਤੀਆਂ ਦੇ ਇਕੱਠ 'ਚ ਰਾਸ਼ਟਰਪਤੀ ਮੁਰਮੂ ਦੇ ਗਣਤੰਤਰ ਦਿਵਸ ਦੇ ਭਾਸ਼ਣ ਨੂੰ ਪੜਿ੍ਹਆ | ਭਾਰਤੀ ਰਾਸ਼ਟਰੀ ਝੰਡਾ ਲਹਿਰਾਉਣ ਤੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਤੋਂ ਬਾਅਦ, ਯੂ.ਕੇ. 'ਚ ਬੰਗਾਲ ਹੈਰੀਟੇਜ ਫਾਊਾਡੇਸ਼ਨ ਦੇ ਗਾਇਕਾਂ ਨੇ 'ਵੰਦੇ ਮਾਤਰਮ' ਦੀ 150 ਸਾਲਾ ਦਿਵਸ ਨੂੰ ਮਨਾਉਂਦਿਆਂ ਇਕ ਵਿਸ਼ੇਸ਼ ਪ੍ਰਦਰਸ਼ਨ ਕੀਤਾ | ਦੋਰਾਇਸਵਾਮੀ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਵਿਖੇ ਗਣਤੰਤਰ ਦਿਵਸ ਸਮਾਰੋਹ ਦÏਰਾਨ ਰਾਸ਼ਟਰੀ ਗੀਤ ਦੀ 150ਵੀਂ ਵਰ੍ਹੇਗੰਢ ਨੂੰ ਮਨਾਉਣਾ ਹੋਰ ਵੀ ਮਹੱਤਵਪੂਰਨ ਮÏਕਾ ਬਣ ਗਿਆ | ਜਦਕਿ ਸ਼ਾਮ ਦੇ ਸਮਾਗਮ 'ਚ ਬਰਤਾਨੀਆ ਦੀ ਸੰਸਦ ਦੇ ਸਪੀਕਰ ਸਰ ਲਿੰਡਸੇ ਹੋਇਲ ਮੁੱਖ ਮਹਿਮਾਨ ਵਜੋਂ ਪਹੁੰਚੇ | ਉਨ੍ਹਾਂ ਆਪਣੇ ਭਾਸ਼ਣ 'ਚ ਭਾਰਤੀ ਭਾਈਚਾਰੇ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਬਰਤਾਨਵੀ ਆਰਥਿਕਤਾ, ਸੱਭਿਆਚਾਰ ਤੇ ਸਿਹਤ ਖੇਤਰ ਸਮੇਤ ਵੱਖ ਵੱਖ ਖੇਤਰਾਂ 'ਚ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਇਸ ਮÏਕੇ ਭਾਰਤ-ਯੂ.ਕੇ. ਭਾਈਵਾਲੀ ਤੇ ਦੋਵਾਂ ਦੇਸ਼ਾਂ ਵਿਚਕਾਰ ਹੋਏ ਮੁਕਤ ਵਪਾਰ ਸਮਝÏਤੇ ਨੂੰ ਲਾਗੂ ਕਰਨ ਸੰਬੰਧੀ ਹੋ ਰਹੀਆਂ ਗਤੀਵਿਧੀਆਂ ਦਾ ਵੀ ਉਚੇਚਾ ਜ਼ਿਕਰ ਕੀਤਾ ਗਿਆ | ਪੰਜਾਬੀ ਲੋਕ ਨਾਚ ਭੰਗੜੇ ਸਮੇਤ ਭਾਰਤੀ ਸੰਸਕ੍ਰਿਤੀ ਦੇ ਦਿ੍ਸ਼ ਪੇਸ਼ ਕੀਤੇ ਗਏ | ਇਸ ਮÏਕੇ ਵਿਦੇਸ਼ ਰਾਜ ਮੰਤਰੀ ਸੰਸਦ ਮੈਂਬਰ ਸੀਮਾ ਮਲਹੋਤਰਾ, ਸੰਸਦ ਮੈਂਬਰ ਜੱਸ ਅਟਵਾਲ, ਸੰਸਦ ਮੈਂਬਰ ਬÏਬ ਬਲੈਕਮੈਨ, ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ, ਬੈਰੋਨੈਸ ਸੰਦੀਪ ਵਰਮਾ, ਲਾਰਡ ਰੰਮੀ ਰੇਂਜਰ, ਕੌਂਸਲਰ ਚਰਨਕੰਵਲ ਸਿੰਘ ਸੇਖੋਂ ਸਮੇਤ ਭਾਰਤੀ ਕਾਰੋਬਾਰੀਆਂ, ਭਾਈਚਾਰਕ ਆਗੂਆਂ, ਕੌਂਸਲਰਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਭਾਰਤੀ ਮੂਲ ਦੇ ਬਿ੍ਟਿਸ਼ ਫ਼ੌਜ ਤੇ ਨੇਵੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਬੱਡੀ ਮਹਾਂਕੁੰਭ ਖਹਿਰਾ ਮੱਝਾ ਵਿਖੇ 30 ਨੂੰ ਭਿੜਨਗੇ ਚੋਟੀ ਦੇ ਨਾਮਵਰ ਖਿਡਾਰੀ <br/> ਅਗਲੀ ਖ਼ਬਰ ਸਿੱਖ ਵਕੀਲ ਨਵਰਾਜ ਰਾਏ ਨੇ ਜੱਜ ਵਜੋਂ ਸਹੁੰ ਚੁੱਕੀ <br/>
Ad Position 24