ਜਲੰਧਰ, 27 ਜਨਵਰੀ (ਅ.ਬ.)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਬਾਬ ਸਿੰਘ ਕਬੱਡੀ ਕਲੱਬ ਵੱਲੋਂ ਪਿੰਡ ਖਹਿਰਾ ਮਾਝਾ ਵਿਖੇ 26ਵਾਂ ਕਬੱਡੀ ਕੱਪ 30 ਜਨਵਰੀ ਨੂੰ ਬੜੇ ਹੀ ਉਤਸਾਹ ਨਾਲ ਕਰਵਾਇਆ ਜਾ ਰਿਹਾ ਹੈ | ਗੱਲਬਾਤ ਕਰਦਿਆਂ ਸਾਬਕਾ ਮੰਤਰੀ ਬਲਕਾਰ ਸਿੰਘ, ਕਬੱਡੀ ਪ੍ਰਧਾਨ ਮਨੋਹਰ ਸਿੰਘ ਖਹਿਰਾ, ਰਵਿੰਦਰ ਸਿੰਘ ਰੰਧਾਵਾ, ਗੁਰਮੀਤ ਸਿੰਘ ਖਹਿਰਾ ਤੇ ਬੰਤ ਸਿੰਘ ਨਿੱਝਰ ਨੇ ਦੱਸਿਆ ਇਸ ਕਬੱਡੀ ਕੱਪ 'ਚ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਪੁੱਜ ਰਹੇ ਹਨ ਜਿਨਾਂ 'ਚ ਸੁਲਤਾਨ ਸ਼ਮਸ਼ਪੁਰੀਆ, ਮੰਨਾ ਬਲ ਨੌ, ਮੰਗੀ ਬੱਗੇ ਪਿੰਡ, ਸ਼ੀਲੂ, ਜੱਗਾ ਚਿੱਟੀ, ਚਿੱਤਪਾਲ ਚਿੱਟੀ, ਸੰਨੀ ਕਾਲਾ ਸੰਘਿਆਂ, ਜੋਧਾ ਸੰਗੋਜਲਾ, ਬੰਟੀ ਟਿੱਬਾ, ਜੋਧਾ ਸੁਰਖਪੁਰੀਆ, ਬੁਲੇਟ ਖੀਰਾਂ ਵਾਲੀ, ਸੋਹਣ ਚੱਕ ਸਾਬੂ, ਬਿੱਲੀ ਲੱਲੀਆਂ, ਰਵੀ ਦਿਓਰਾ, ਭੂਰੀਆ ਸੀਸਰ ਅੱਠ ਕਬੱਡੀ ਟੀਮਾਂ ਦੇ ਫਸਵੇਂ ਮੈਚ ਹੋਣਗੇ | ਜਿਨ੍ਹਾਂ 'ਚ ਚੜਦੀ ਕਲਾ ਜਲੰਧਰ, ਡੀ. ਏ. ਵੀ. ਬਠਿੰਡਾ, ਦਸ਼ਮੇਸ਼ ਕਲੱਬ ਕਾਲਖ, ਜਗਰਾਵਾਂ ਮੋਗਾ, ਬਾਬਾ ਸੁਖਚੈਨ ਦਾਸ ਸ਼ਾਹਕੋਟ, ਬੇ ਆਫਲਟੀ ਨਿਊਜ਼ੀਲੈਂਡ, ਬੇਰ ਸਾਹਿਬ ਕਬੱਡੀ ਕਲੱਬ, ਐਨ.ਆਰ.ਆਈ ਕਬੱਡੀ ਕਲੱਬ ਨਕੋਦਰ 'ਚ ਫਸਵੇਂ ਮੁਕਾਬਲੇ ਹੋਣਗੇ | ਜੇਤੂ ਟੀਮਾਂ ਨੂੰ ਨਕਦ ਰਾਸ਼ੀ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ |
ਖੇਡ ਸੰਸਾਰ
Free
ਕਬੱਡੀ ਮਹਾਂਕੁੰਭ ਖਹਿਰਾ ਮੱਝਾ ਵਿਖੇ 30 ਨੂੰ ਭਿੜਨਗੇ ਚੋਟੀ ਦੇ ਨਾਮਵਰ ਖਿਡਾਰੀ <br/>
ਗੱਲਬਾਤ ਕਰਦੇ ਹੋਏ ਪ੍ਰਬੰਧਕ ਮਨੋਹਰ ਸਿੰਘ ਖਹਿਰਾ, ਸਾਬਕਾ ਮੰਤਰੀ ਬਲਕਾਰ ਸਿੰਘ, ਰਵਿੰਦਰ ਸਿੰਘ ਰੰਧਾਵਾ ਅਤੇ ਹੋਰ |<br/>
28-01-2026