ਐਡੀਲੇਡ, 27 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਥਿਤ ਰਾਇਲ ਤੰਦੂਰੀ ਰੈਸਟੋਰੈਂਟ ਦੇ ਮਾਲਕ ਸੁਰਿੰਦਰ ਕੁਮਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ 37 ਸਾਲਾ ਜਵਾਨ ਪੁੱਤਰ ਸੰਨੀ ਰਾਜਪੂਤ ਦਾ ਅਚਾਨਕ ਦਿਹਾਂਤ ਹੋ ਗਿਆ | ਪ੍ਰਾਪਤ ਜਾਣਕਾਰੀ ਮੁਤਾਬਕ ਸੰਨੀ ਰਾਜਪੂਤ ਨੂੰ ਮਿਰਗੀ ਦਾ ਦÏਰਾ ਪੈਣ ਉਪਰੰਤ ਅਚਾਨਕ ਤਬੀਅਤ ਵਿਗੜ ਗਈ | ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ, ਪਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਬਚਾਇਆ ਨਾ ਜਾ ਸਕਿਆ | ਪਰਿਵਾਰ ਦੇ ਮੁਖੀ ਸੁਰਿੰਦਰ ਕੁਮਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਰਹੂਮ ਦੀ ਦੇਹ ਨੂੰ ਹਸਪਤਾਲ 'ਚ ਮÏਤ ਦੇ ਕਾਰਨਾਂ ਦੀ ਜਾਂਚ ਉਪਰੰਤ ਮਿ੍ਤਕ ਦੇਹ ਇਕ ਹਫ਼ਤੇ ਬਾਅਦ ਪਰਿਵਾਰ ਨੂੰ ਸੌਂਪੀ ਜਾਵੇਗੀ | ਇਸ ਤੋਂ ਬਾਅਦ ਅੰਤਿਮ ਸੰਸਕਾਰ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਇਸ ਦੁੱਖਦਾਈ ਘਟਨਾ ਨਾਲ ਪਰਿਵਾਰ ਨੂੰ ਨਾ ਪੂਰਾ ਹੋਨ ਵਾਲਾ ਘਾਟਾ ਪਿਆ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ | ਸੰਨੀ ਰਾਜਪੂਤ ਦੇ ਮਾਤਾ ਭਾਰਤ ਗਏ ਹੋਏ ਸਨ ਤੇ ਉਸਦੀ ਇਕ ਵੱਡੀ ਭੈਣ-ਭਰਾ ਲਈ ਵੀ ਇਹ ਵਿਛੋੜਾ ਅਸਹਿ ਹੈ | ਦੇਸ਼-ਵਿਦੇਸ਼ ਤੋਂ ਰਿਸ਼ਤੇਦਾਰਾਂ, ਮਿਤਰਾਂ ਤੇ ਸੱਜਣਾਂ ਵੱਲੋਂ ਫ਼ੋਨ ਤੇ ਮਿਲ ਕੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ |