16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਾਣੀ 'ਚ ਡੁੱਬਣ ਕਾਰਨ 2 ਭਾਰਤੀ ਨÏਜਵਾਨਾਂ ਦੀ ਮੌਤ, ਖੁਸ਼ੀਆਂ ਮਾਤਮ 'ਚ ਬਦਲੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਸਿਡਨੀ, 27 ਜਨਵਰੀ (ਹਰਕੀਰਤ ਸਿੰਘ ਸੰਧਰ)-ਨਵੇਂ ਸਾਲ 2026 ਦੀ ਸ਼ੁਰੂਆਤ ਨਾਲ ਹੀ ਭਾਰਤੀ ਭਾਈਚਾਰੇ ਲਈ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ | ਨਿਊ ਸਾਊਥ ਵੇਲਜ਼ ਦੇ ਮਿਡ ਨਾਰਥ ਕੋਸਟ ਇਲਾਕੇ 'ਚ ਦਰਿਆ 'ਚ ਡੁੱਬਣ ਕਾਰਨ 2 ਭਾਰਤੀ ਨÏਜਵਾਨਾਂ ਦੀ ਮÏਤ ਹੋ ਗਈ, ਜਿਸ ਨਾਲ 2 ਪਰਿਵਾਰਾਂ 'ਚ ਸੋਗ ਦੀ ਲਹਿਰ ਦÏੜ ਗਈ | ਜਾਣਕਾਰੀ ਮੁਤਾਬਕ, 2 ਜਨਵਰੀ ਨੂੰ ਸਿਡਨੀ ਦੇ ਵੈਨਟਵਰਥ ਇਲਾਕੇ 'ਚ ਸਾਹਿਲ ਬੱਤਰਾ ਤੇ ਉਸ ਦੀ 7 ਮਹੀਨੇ ਦੀ ਗਰਭਵਤੀ ਪਤਨੀ ਸਾਕਸ਼ੀ ਵੱਲੋਂ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੀ ਹਾਜ਼ਰੀ 'ਚ ਬੇਬੀ ਸ਼ਾਵਰ ਸਮਾਰੋਹ ਦਾ ਕਰਵਾਇਆ ਗਿਆ ਸੀ | ਚਾਰ ਸਾਲਾਂ ਦੀ ਵਿਆਹੀ ਜ਼ਿੰਦਗੀ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਦੇ ਸਵਾਗਤ ਲਈ ਉਤਸ਼ਾਹਿਤ ਸੀ | ਇਸ ਸਮਾਗਮ ਿ'ਚ ਸਾਹਿਲ ਦਾ ਨਜ਼ਦੀਕੀ ਦੋਸਤ ਸਚਿਨ ਵੀ ਆਪਣੀ ਮੰਗੇਤਰ ਨਾਲ ਸ਼ਾਮਲ ਹੋਇਆ | ਦੋਸਤਾਂ ਨੇ ਆਸਟ੍ਰੇਲੀਆ ਦਿਵਸ ਦੇ ਲਾਂਗ ਵੀਕਐਂਡ ਦÏਰਾਨ ਕੌਫਸ ਹਾਰਬਰ ਦੇ ਨੇੜਲੇ ਇਲਾਕਿਆਂ 'ਚ ਘੁੰਮਣ ਦੀ ਯੋਜਨਾ ਬਣਾਈ | 25 ਜਨਵਰੀ ਦੋਵੇਂ ਜੋੜੇ ਨਿਊ ਸਾਊਥ ਵੇਲਜ਼ ਦੇ ਗਲੇਨੀਫਰ ਖੇਤਰ 'ਚ ਸਥਿਤ ਨੇਵਰ ਨੇਵਰ ਨਦੀ ਦੇ ਕੋਲ ਗਏ | ਸ਼ਾਮ ਦੇ ਸਮੇਂ ਅਚਾਨਕ ਦਰਿਆ 'ਚ ਤੇਜ਼ ਵਹਾ ਆ ਗਿਆ, ਜਿਸ ਕਾਰਨ ਸਾਹਿਲ ਬੱਤਰਾ ਤੇ ਸਚਿਨ ਪਾਣੀ 'ਚ ਵਹਿ ਗਏ | ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਦੋਵਾਂ ਨੂੰ ਬਚਾਇਆ ਨਾ ਜਾ ਸਕਿਆ ਤੇ ਬਾਅਦ 'ਚ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਘਟਨਾ ਦÏਰਾਨ ਸਚਿਨ ਦੀ ਮੰਗੇਤਰ ਨੇ ਆਪਣੀ ਜਾਨ ਜੋਖ਼ਮ 'ਚ ਪਾ ਕੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਖੁਦ ਗੰਭੀਰ ਜ਼ਖ਼ਮੀ ਹੋ ਗਈ ਤੇ ਇਸ ਸਮੇਂ ਹਸਪਤਾਲ 'ਚ ਦਾਖ਼ਲ ਹੈ | ਦੂਜੇ ਪਾਸੇ, ਗਰਭਵਤੀ ਸਾਕਸ਼ੀ ਇਸ ਹਾਦਸੇ ਤੋਂ ਬਾਅਦ ਗਹਿਰੇ ਸਦਮੇ 'ਚ ਹੈ | ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਘਟਨਾ ਸਥਾਨ ਨੂੰ 'ਕ੍ਰਾਇਮ ਸੀਨ' ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਮਾਮਲੇ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ | ਇਹ ਹਾਦਸਾ ਖੁਸ਼ੀਆਂ ਨਾਲ ਭਰਪੂਰ 2 ਘਰਾਂ ਲਈ ਕਦੇ ਨਾ ਭਰਨ ਵਾਲਾ ਜਖ਼ਮ ਛੱਡ ਗਿਆ ਹੈ | ਭਾਈਚਾਰੇ ਵੱਲੋਂ ਮਿ੍ਤਕਾਂ ਦੀ ਆਤਮਾ ਦੀ ਸ਼ਾਂਤੀ ਤੇ ਪੀੜਤ ਪਰਿਵਾਰਾਂ ਲਈ ਸੰਵੇਦਨਾ ਜ਼ਾਹਰ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਾਂਸਲੇਟ ਜਨਰਲ ਵੱਲੋਂ ਮਨਾਇਆ ਗਿਆ ਗਣਤੰਤਰ ਦਿਵਸ ਅਗਲੀ ਖ਼ਬਰ ਅਵਤਾਰ ਸਿੰਘ ਖੰਡਾ ਦੀ ਮÏਤ ਮਾਮਲੇ 'ਚ ਨਵੇਂ ਖੁਲਾਸੇ, ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਮੁੜ ਜਾਂਚ ਦੀ ਮੰਗ
Ad Position 24