ਚੋਣਾਂ ਦਾ ਕੌਮੀਕਰਨ ਕਰ ਦੇਣਾ ਚਾਹੀਦਾ-ਟਰੰਪ
ਅਜੀਤ ਡੈਸਕ
04-02-2026
ਸੈਕਰਾਮੈਂਟੋ, 3 ਫਰਵਰੀ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲੀਕਨਾਂ ਨੂੰ ਕਿਹਾ ਹੈ ਕਿ ਵੋਟਿੰਗ ਪ੍ਰਕ੍ਰਿਆ ਦਾ ਸੰਘੀਕਰਨ ਕਰ ਦੇਣਾ ਚਾਹੀਦਾ ਹੈ ਤੇ ਰਾਜਾਂ ਕੋਲ ਕੰਟਰੋਲ ਨਹੀਂ ਹੋਣਾ ਚਾਹੀਦਾ | ਟਰੰਪ ਨੇ 2020 'ਚ ਚੋਣ ਧਾਂਦਲੀ ਤੇ ਪ੍ਰਵਾਸੀਆਂ ਦੀਆਂ ਗੈਰ ਕਾਨੂੰਨੀ ਵੋਟਾਂ ਦਾ ਮੁੱਦਾ ਫਿਰ ਉਠਾਇਆ ਹੈ | 2020 'ਚ ਉਹ ਜੋਅ ਬਾਇਡਨ ਕੋਲੋਂ ਚੋਣ ਹਾਰ ਗਏ ਸਨ | ਟਰੰਪ ਡੈਨ ਬੋਨਗਿਨੋ ਦੇ ਪÏਡਕਾਸਟ ਉਪਰ ਗੱਲ ਕਰ ਰਹੇ ਸਨ | ਟਰੰਪ ਦਾ ਇਹ ਬਿਆਨ ਐਫ.ਬੀ.ਆਈ. ਵੱਲੋਂ 2020 ਦੀਆਂ ਆਮ ਚੋਣਾਂ ਸਬੰਧੀ ਜਾਂਚ ਦੇ ਹਿੱਸੇ ਵਜੋਂ ਜਾਰਜੀਆ 'ਚ ਐਟਲਾਂਟਾ ਨੇੜੇ ਫਲਟੋਨ ਕਾਊਾਟੀ ਇਲੈਕਸ਼ਨ ਸੈਂਟਰ ਵਿਖੇ ਸਰਚ ਵਾਰੰਟਾਂ ਤਹਿਤ ਮਾਰੇ ਛਾਪੇ ਤੋਂ ਬਾਅਦ ਆਇਆ ਹੈ | ਜਾਰਜੀਆ ਉਨਾਂ ਰਾਜਾਂ ਵਿਚ ਸ਼ਾਮਿਲ ਹੈ ਜਿਨ੍ਹਾਂ 'ਚ ਜੋ ਬਾਇਡਨ ਦੀ ਜਿੱਤ ਹੋਈ ਸੀ | ਟਰੰਪ ਨੇ ਕਿਹਾ ਕਿ ਕੁਝ ਰਾਜ ਹਨ ਜਿਥੋਂ ਮੈ ਜਿੱਤਿਆ ਸੀ ਬਾਈਡਨ ਨਹੀਂ ਜਿੱਤਿਆ ਸੀ | ਹੁਣ ਤੁਸੀਂ ਵੇਖੋਗੇ ਕਿ ਜਾਰਜੀਆ 'ਚ ਕੁਝ ਦਿਲਚਸਪ ਚੀਜ਼ਾਂ ਸਾਹਮਣੇ ਆਉਣਗੀਆਂ |