11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਯੂ.ਕੇ. 'ਚ ਬੀਤੇ 2 ਸਾਲਾਂ 'ਚ ਬੇਘਰੇ ਲੋਕਾਂ ਦੀ ਗਿਣਤੀ 'ਚ 21 ਫ਼ੀਸਦੀ ਵਾਧਾ ਹੋਇਆ <br/>

Ad Position 21
No active advertisement
ਅਜੀਤ ਡੈਸਕ 04-02-2026
ਲੰਡਨ, 3 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਬੀਤੇ 2 ਸਾਲਾਂ 'ਚ ਬੇਘਰੇ ਲੋਕਾਂ ਦੀ ਗਿਣਤੀ 'ਚ 21 ਫੀਸਦੀ ਵਾਧਾ ਹੋਇਆ ਹੈ | ਭਾਵੇਂ ਲੇਬਰ ਸਰਕਾਰ ਲੋਕਾਂ ਨੂੰ ਘਰ ਦੇਣ ਲਈ ਨਵੇਂ ਸਸਤੇ ਘਰਾਂ ਦਾ ਨਿਰਮਾਣ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਅੱਤ ਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ | ਮਿਡਲੈਂਡ ਲੰਗਰ ਸੇਵਾ ਸੋਸਾਇਟੀ ਨੇ ਯੂ.ਕੇ. ਭਰ 'ਚ ਮÏਜੂਦਾ ਬੇਮਿਸਾਲ 'ਜੀਵਨ ਸੰਕਟ ਦੀ ਲਾਗਤ ਗਰੀਬੀ ਵਾਧੇ 'ਤੇ ਇਕ ਇਨਫੋਗ੍ਰਾਫਿਕ ਜਾਰੀ ਕੀਤਾ | ਬਹੁਤ ਸਾਰੇ ਸਿੱਖ ਸਮੂਹ ਲੰਗਰ ਸੇਵਾ ਦੀ ਵਰਤੋਂ 'ਚ ਵਾਧੇ ਦੀ ਰਿਪੋਰਟ ਕਰਦੇ ਹਨ, ਜਿਸ ਕਾਰਨ ਲੰਗਰ ਸੇਵਾ ਜਾਰੀ ਰੱਖਣ ਲਈ ਹੋਰ ਸਹਾਇਤਾ ਦੀ ਲੋੜ ਹੈ | ਇਹ ਅੰਕੜੇ ਹਾਲ ਹੀ 'ਚ ਜਾਰੀ ਹੋਈ ਰਿਪੋਰਟ ਤੋਂ ਹਨ | ਬੁਨਿਆਦੀ ਸਹੂਲਤਾਂ ਦੀ ਵਧਦੀ ਲਾਗਤ ਤੇ ਤਨਖਾਹਾਂ ਨੂੰ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਸਿਆ ਦੇ ਸਰੋਤ ਵਜੋਂ ਦਰਸਾਇਆ ਗਿਆ ਹੈ | ਸਿੱਖ ਸਮੂਹਾਂ ਵੱਲੋਂ ਯੂ.ਕੇ. ਭਰ 'ਚ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਰੋਜ਼ਾਨਾ ਹੀ ਲੰਗਰ ਤੇ ਹੋਰ ਲੋੜੀਂਦੀਆਂ ਵਸਤਾਂ ਨਾਲ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ | ਲੇਕਨ ਬੇਘਰੇ ਲੋਕਾਂ ਦੀ ਗਿਣਤੀ 'ਚ ਇਹ ਵਾਧਾ ਸਭ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਇਮੀਗ੍ਰੇਸ਼ਨ ਅਫਸਰਾਂ ਲਈ ਬਾਡੀ ਕੈਮਰਾ ਪਹਿਣਨਾ ਜ਼ਰੂਰੀ-ਨੋਏਮ
Ad Position 24