18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸਾਊਥ ਆਸਟ੍ਰੇਲੀਅਨ ਲਿਬਰਲ ਪਾਰਟੀ ਵਲੋਂ ਲੈਜਿਸਲੇਟਿਵ ਕੌਂਸਲ ਲਈ ਚੌਥੇ ਨੰਬਰ ਲਈ ਚੋਣ ਲੜਨਗੇ ਕੇ.ਡੀ. ਸਿੰਘ

Ad Position 21
No active advertisement
ਅਜੀਤ ਡੈਸਕ 26-02-2026
ਐਡੀਲੇਡ, 25 ਫਰਵਰੀ (ਗੁਰਮੀਤ ਸਿੰਘ ਵਾਲੀਆ)-ਕੇ.ਡੀ. ਸਿੰਘ ਨੂੰ ਸਾਊਥ ਅਸਟ੍ਰੇਲੀਅਨ ਲਿਬਰਲ ਪਾਰਟੀ ਵਲੋਂ ਲੈਜਿਸਲੇਟਿਵ ਕੌਂਸਲ ਲਈ ਚੌਥੇ ਨੰਬਰ 'ਤੇ ਚੋਣ ਲੜਨਗੇ | ਇੰਡਿਅਨ ਓ ਆਸਟ੍ਰੇਲਿਆਈ ਭਾਈਚਾਰੇ ਲਈ ਮਾਣ ਵਾਲਾ ਮੌਕਾ ਹੈ, ਜਿੱਥੇ ਕਨਵਲਦੀਪ ਕੇ.ਡੀ. ਸਿੰਘ ਨੂੰ ਲਿਬਰਲ ਪਾਰਟੀ ਦੀ ਲੈਜਿਸਲੇਟਿਵ ਕੌਂਸਲ ਟਿਕਟ 'ਤੇ ਚੌਥੇ ਨੰਬਰ 'ਤੇ ਰੱਖਿਆ ਗਿਆ ਹੈ | ਇੱਕ ਖਾਲੀ ਅਸਾਮੀ ਬਣਨ ਕਾਰਨ ਉਨ੍ਹਾਂ ਨੂੰ ਇਹ ਸਥਾਨ ਮਿਲਿਆ ਹੈ, ਜਿਸ 'ਤੇ ਕੇ.ਡੀ. ਸਿੰਘ ਸਮੇਤ ਭਾਈਚਾਰਾ ਵੀ ਵੱਡੀ ਉਪਲਬਧੀ ਵਜੋਂ ਦੇਖ ਰਿਹਾ ਹੈ | ਸਤੰਬਰ 2025 ਵਿਚ ਪ੍ਰੀ-ਸਿਲੈਕਟ ਹੋਣ ਤੋਂ ਬਾਅਦ ਕੇ.ਡੀ. ਸਿੰਘ ਨੇ ਪੂਰੇ ਰਾਜ ਵਿਚ ਲਗਾਤਾਰ ਅਤੇ ਉਤਸ਼ਾਹਪੂਰਵਕ ਮੁਹਿੰਮ ਚਲਾਈ | ਉਨ੍ਹਾਂ ਨੇ ਸੱਭਿਆਚਾਰਕ ਸਮਾਗਮਾਂ, ਛੋਟੇ ਕਾਰੋਬਾਰਾਂ ਦੇ ਫੋਰਮਾਂ, ਧਾਰਮਿਕ ਇਕੱਠਾਂ, ਯੂਥ ਪ੍ਰੋਗਰਾਮਾਂ ਤੇ ਖੇਤਰੀ ਦੌਰਿਆਂ ਵਿਚ ਸਰਗਰਮ ਭਾਗ ਲਿਆ | ਉਨ੍ਹਾਂ ਦਾ ਮੁੱਖ ਉਦੇਸ਼ ਲਿਬਰਲ ਪਾਰਟੀ ਅਤੇ ਬਹੁ-ਸੰਸਕਿ੍ਤਿਕ ਭਾਈਚਾਰਿਆਂ ਦਰਮਿਆਨ ਸੰਬੰਧ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ | ਉਨ੍ਹਾਂ ਦੀ ਮੁਹਿੰਮ ਦਾ ਕੇਂਦਰ ਵੱਧਦੀ ਮਹਿੰਗਾਈ, ਘਰਾਂ ਦੀ ਕਿਫ਼ਾਇਤੀ ਉਪਲਬਧਤਾ, ਛੋਟੇ ਕਾਰੋਬਾਰਾਂ ਦਾ ਵਿਕਾਸ, ਸਿੱਖਿਆ ਦਾ ਮਿਆਰ ਅਤੇ ਕਮਿਊਨਿਟੀ ਸੁਰੱਖਿਆ ਵਰਗੇ ਮੁੱਦੇ ਰਹੇ | ਚੌਥੇ ਨੰਬਰ 'ਤੇ ਪਹੁੰਚਣ ਨਾਲ ਕੇ.ਡੀ. ਸਿੰਘ ਹੁਣ 21 ਮਾਰਚ 2026 ਨੂੰ ਹੋਣ ਵਾਲੀਆਂ ਰਾਜ ਚੋਣਾਂ ਦੇ ਨਤੀਜਿਆਂ ਦੇ ਅਧਾਰ 'ਤੇ ਪਾਰਲੀਮੈਂਟ ਆਫ ਸਾਊਥ ਆਸਟ੍ਰੇਲੀਆ ਵਿਚ ਦਾਖ਼ਲਾ ਲੈਣ ਦੇ ਕਾਫ਼ੀ ਨੇੜੇ ਮੰਨੇ ਜਾ ਰਹੇ ਹਨ | ਖ਼ਾਸ ਗੱਲ ਇਹ ਹੈ ਕਿ ਕੇ.ਡੀ. ਸਿੰਘ ਦੱਖਣੀ ਆਸਟ੍ਰੇਲੀਆ ਵਿਚ ਕਿਸੇ ਵੀ ਵੱਡੀ ਰਾਜਨੀਤਿਕ ਪਾਰਟੀ ਵਲੋਂ ਅੱਪਰ ਹਾਊਸ ਟਿਕਟ 'ਤੇ ਰੱਖੇ ਜਾਣ ਵਾਲੇ ਪਹਿਲੇ ਇੰਡਿਅਨ ਓ ਆਸਟ੍ਰੇਲਿਆਈ ਉਮੀਦਵਾਰ ਹਨ | ਭਾਈਚਾਰੇ ਦੇ ਲੋਕ ਇਸਨੂੰ ਇੱਕ ਇਤਿਹਾਸਕ ਕਦਮ ਅਤੇ ਪ੍ਰਵਾਸੀਆਂ ਦੇ ਵਧਦੇ ਯੋਗਦਾਨ ਦੀ ਪਹਿਚਾਣ ਵਜੋਂ ਦੇਖ ਰਹੇ ਹਨ | ਪਿਛਲੇ 18 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿੰਦੇ ਹੋਏ ਕੇ.ਡੀ. ਸਿੰਘ ਨੇ ਇੱਕ ਸਫਲ ਕਾਰੋਬਾਰੀ ਅਤੇ ਕਮਿਊਨਿਟੀ ਨੇਤਾ ਵਜੋਂ ਆਪਣੀ ਪਹਿਚਾਣ ਬਣਾਈ ਹੈ | ਸੀਮਤ ਸਰੋਤਾਂ ਨਾਲ ਸਾਊਥ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਇੱਕ ਐਵਾਰਡ ਜਿੱਤਣ ਵਾਲੀ ਫਾਇਨੈਂਸ ਫਰਮ ਸਥਾਪਤ ਕੀਤੀ | ਕਲੇਅਰ ਵੈਲੀ ਵਿਚ ਇੱਕ ਹੇਰੀਟੇਜ ਲੋਜ ਦੀ ਮੁੜ-ਤਿਆਰੀ ਕਰਕੇ ਉਨ੍ਹਾਂ ਨੇ ਸਥਾਨਕ ਟੂਰਿਜ਼ਮ ਅਤੇ ਰੋਜ਼ਗਾਰ ਨੂੰ ਵੀ ਬਲ ਦਿੱਤਾ | ਕਾਰੋਬਾਰ ਤੋਂ ਇਲਾਵਾ, ਕੇ.ਡੀ. ਸਿੰਘ ਨੇ ਜਸਟਿਸ ਆਫ਼ ਪੀਸ ਵਜੋਂ ਸੇਵਾ ਨਿਭਾਈ, ਨੌਜਵਾਨਾਂ ਨੂੰ ਮੈਨਟਰ ਕੀਤਾ, ਰੋਟਰੀ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਮਲਟੀਕਲਚਰਲ ਇਨਗੇਜਮੈਂਟ ਪ੍ਰੋਗਰਾਮਾਂ ਵਿਚ ਸਰਗਰਮ ਭੂਮਿਕਾ ਅਦਾ ਕੀਤੀ | ਇੰਡਿਅਨ, ਨੇਪਾਲੀ, ਸ੍ਰੀਲੰਕਨ, ਅਫਗਾਨ ਅਤੇ ਪਾਕਿਸਤਾਨੀ ਭਾਈਚਾਰਿਆਂ ਵਿਚ ਉਨ੍ਹਾਂ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ | ਪਿਛਲੇ ਦਹਾਕੇ ਦੌਰਾਨ ਦੱਖਣੀ ਆਸਟ੍ਰੇਲੀਆ ਵਿਚ ਇੰਡਿਅਨ ਸਬਕਾਂਟੀਨੈਂਟ ਦੀ ਆਬਾਦੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰ ਉਸ ਅਨੁਪਾਤ ਵਿਚ ਰਾਜਨੀਤਿਕ ਪ੍ਰਤੀਨਿਧਿਤਾ ਨਹੀਂ ਵਧੀ | ਇਸ ਕਾਰਨ ਕੇ.ਡੀ. ਸਿੰਘ ਦੀ ਟਿਕਟ 'ਤੇ ਤਰੱਕੀ ਨੂੰ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ | ਸਮਰਥਕਾਂ ਦਾ ਕਹਿਣਾ ਹੈ ਕਿ ਵੱਖ-ਵੱਖ ਸਭਿਆਚਾਰਾਂ ਨਾਲ ਸੰਚਾਰ ਕਰਨ ਦੀ ਸਮਰਥਾ, ਪ੍ਰਵਾਸੀਆਂ ਦੀਆਂ ਆਕਾਂਛਾਵਾਂ ਨੂੰ ਸਮਝਣ ਅਤੇ ਕਈ ਦੱਖਣੀ ਏਸ਼ੀਆਈ ਭਾਸ਼ਾਵਾਂ ਬੋਲਣ ਦੀ ਯੋਗਤਾ ਨੇ ਕੇ.ਡੀ. ਸਿੰਘ ਨੂੰ ਲੋਕਾਂ ਨਾਲ ਗਹਿਰਾ ਸੰਪਰਕ ਬਣਾਉਣ ਵਿਚ ਮਦਦ ਕੀਤੀ ਹੈ | ਪੰਜਵੇਂ ਨੰਬਰ ਤੋਂ ਚੌਥੇ ਨੰਬਰ 'ਤੇ ਆਉਣਾ ਉਨ੍ਹਾਂ ਦੀ ਚੋਣੀ ਸੰਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ ਤੇ ਭਾਈਚਾਰੇ ਵਿਚ ਇਹ ਉਮੀਦ ਜਗਾਉਂਦਾ ਹੈ ਕਿ ਜਲਦ ਹੀ ਅੱਪਰ ਹਾਊਸ ਵਿਚ ਇੱਕ ਇੰਡਿਅਨਓਆਸਟ੍ਰੇਲਿਆਈ ਆਵਾਜ਼ ਸੁਣਾਈ ਦੇ ਸਕੇਗੀ |
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਉੱਪ-ਚੋਣ ਲਈ ਗ੍ਰੀਨ ਪਾਰਟੀ ਦੇ ਉਰਦੂ ਪ੍ਰਚਾਰ ਵੀਡੀਓ ਵਿਚ ਮੋਦੀ ਦੀ ਤਸਵੀਰ ਨਾਲ ਛਿੜਿਆ ਵਿਵਾਦ ਅਗਲੀ ਖ਼ਬਰ ਯੂ. ਕੇ. ਵਲੋਂ ਡਿਜੀਟਲ ਯਾਤਰਾ ਪ੍ਰਣਾਲੀ ਲਾਗੂ, ਭਾਰਤੀਆਂ ਲਈ ਈ-ਵੀਜ਼ਾ ਲਾਜ਼ਮੀ <br/>
Ad Position 24