ਸੈਕਰਾਮੈਂਟੋ, 25 ਫਰਵਰੀ (ਹੁਸਨ ਲੜੋਆ ਬੰਗਾ)-ਪੀਅਰਸ ਕਾਊਾਟੀ, ਵਾਸ਼ਿੰਗਟਨ ਵਿਚ ਇੱਕ 32 ਸਾਲ ਦੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ 4 ਵਿਅਕਤੀਆਂ ਦਾ ਕਤਲ ਕਰ ਦਿੱਤਾ | ਪੁਲਿਸ ਅਧਿਕਾਰੀਆਂ ਅਨੁਸਾਰ ਇੱਕ ਵਿਅਕਤੀ ਜਿਸ ਉਪਰ ਅਦਾਲਤ ਨੇ ਪੀਅਰਸ ਕਾਊਾਟੀ ਸਥਿੱਤ ਉਸ ਦੇ ਘਰ ਵਿਚ ਜਾਣ 'ਤੇ ਰੋਕ ਲਾਈ ਹੋਈ ਸੀ, ਛੁਰਾ ਲੈ ਕੇ ਆਇਆ ਤੇ ਉਸ ਨੇ ਘਰ ਦੇ ਬਾਹਰ ਬੈਠੇ ਲੋਕਾਂ ਉੱਪਰ ਹਮਲਾ ਕਰ ਦਿੱਤਾ | ਸ਼ੈਰਿਫ ਦਫਤਰ ਅਨੁਸਾਰ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ 'ਤੇ ਪੁੱਜਾ ਤੇ ਉਸਨੇ ਬਿਨਾਂ ਦੇਰੀ ਕੀਤਿਆਂ ਹਮਲਾਵਰ ਨੂੰ ਗੋਲੀ ਮਾਰ ਦਿੱਤੀ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |