ਲੰਡਨ, 25 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਜਸਥਾਨ ਦੇ ਹਲਕਾ ਗੰਗਾਨਗਰ ਤੋਂ ਸੰਸਦ ਮੈਂਬਰ ਕੁਲਦੀਪ ਇੰਦੌਰਾ ਬੀਤੇ ਦਿਨੀ ਯੂ.ਕੇ. ਫੇਰੀ ਦੌਰਾਨ ਪੰਜਾਬੀਆਂ ਦੇ ਗੜ੍ਹ ਸਾਊਥਾਲ ਵਿਖੇ ਪਹੁੰਚੇ | ਜਿੱਥੇ ਉਨ੍ਹਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ ਅਤੇ ਭਾਈਚਾਰੇ ਨਾਲ ਮੁਲਾਕਾਤ ਕੀਤੀ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰੀ ਆਤਮਾ ਰਾਮ ਢਾਂਡਾ ਅਤੇ ਪ੍ਰਬੰਧ ਕਮੇਟੀ ਨੇ ਨਿੱਘਾ ਸਵਾਗਤ ਕੀਤਾ | ਸੰਗਤਾਂ ਨੂੰ ਸੰਬੋਧਨ ਕਰਦਿਆਂ ਐਮ.ਪੀ. ਇੰਦੌਰਾ ਨੇ ਕਿਹਾ ਕਿ ਭਾਰਤੀਆਂ ਨੇ ਵਿਦੇਸ਼ਾਂ ਵਿਚ ਵੱਡਾ ਨਾਮਣਾ ਖੱਟਿਆ ਹੈ, ਜਿਸ 'ਤੇ ਸਾਨੂੰ ਮਾਣ ਹੈ | ਸ੍ਰੀ ਆਤਮਾ ਰਾਮ ਢਾਂਡਾ ਨੇ ਕਿਹਾ ਕਿ ਗੁਰੂ ਘਰ ਦੇ ਸਭ ਲਈ ਦਰਵਾਜ਼ੇ ਖੁੱਲ੍ਹੇ ਹਨ, ਗੁਰੂ ਸਾਹਿਬ ਦਾ ਬਰਾਬਰਤਾ ਦਾ ਸੰਦੇਸ਼ ਲੈ ਕੇ ਅਸੀਂ ਚੱਲ ਰਹੇ ਹਾਂ | ਇਸ ਮੌਕੇ ਗਿਆਨੀ ਰਣਜੀਤ ਸਿੰਘ, ਕਾਂਗਰਸੀ ਨੇਤਾ ਨਛੱਤਰ ਕਲਸੀ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਇਸ਼ਟਮੀਤ ਸਿੰਘ ਫੁੱਲ ਆਦਿ ਹਾਜ਼ਰ ਸਨ |