ਮਿਲਾਨ (ਇਟਲੀ), 5 ਮਾਰਚ (ਹਰਦੀਪ ਸਿੰਘ ਕੰਗ)-ਸੀਨੀਅਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਨਿਯੁਕਤ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਇਟਲੀ ਦੇ ਸਾਬਕਾ ਪ੍ਰਧਾਨ ਮਨਿੰਦਰਪਾਲ ਸਿੰਘ ਮੋਨੂੰ ਇਟਲੀ ਨੇ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਅਮਨਬੀਰ ਸਿੰਘ ਸਿਆਲੀ ਦੀ ਇਸ ਨਿਯੁਕਤੀ ਦੇ ਨਾਲ ਸਮੂਹ ਸਾਥੀਆਂ 'ਚ ਖੁਸ਼ੀ ਦੀ ਲਹਿਰ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਮਿਲੀ ਨਿਯੁਕਤੀ ਦੇ ਨਾਲ ਅਮਨਬੀਰ ਸਿਆਲੀ ਆਪਣੀਆਂ ਬੇਹਤਰ ਸੇਵਾਵਾਂ ਦੇ ਨਾਲ ਵਧ ਚੜ ਕੇ ਸਹਿਯੋਗ ਦੇਣਗੇ ਤੇ ਸ਼੍ਰੋਮਣੀ ਕਮੇਟੀ ਪ੍ਰਤੀ ਸਮੇਂ ਸਮੇਂ 'ਤੇ ਬਿਆਨ ਦੇਣਗੇ | ਮੋਨੂੰ ਇਟਲੀ ਨੇ ਇਸ ਨਿਯੁਕਤੀ ਦੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਅਮਨਬੀਰ ਸਿੰਘ ਸਿਆਲੀ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਜੋ ਨਿਯੁਕਤੀ ਕੀਤੀ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ |