11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

16 ਸਾਲ ਤੋਂ ਘੱਟ ਬੱਚਿਆਂ ਲਈ ਸਮਾਜਿਕ ਮੀਡੀਆ 'ਤੇ ਪਾਬੰਦੀ ਦਾ ਪ੍ਰਸਤਾਵ ਸੰਸਦ 'ਚ ਰੱਦ

Ad Position 21
No active advertisement
ਅਜੀਤ ਡੈਸਕ 11-03-2026
ਲੈਸਟਰ (ਇੰਗਲੈਂਡ), 10 ਮਾਰਚ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ ਦੀ ਸੰਸਦ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਮਾਜਿਕ ਮੀਡੀਆ 'ਤੇ ਪੂਰੀ ਪਾਬੰਦੀ ਲਗਾਉਣ ਸਬੰਧੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ | ਸੰਸਦ ਮੈਂਬਰਾਂ ਨੇ ਇਸ ਦੀ ਬਜਾਏ ਸਰਕਾਰ ਨੂੰ ਲਚਕੀਲੇ ਅਧਿਕਾਰ ਦੇਣ ਦੇ ਹੱਕ 'ਚ ਵੋਟ ਦਿੱਤੀ ਹੈ, ਤਾਂ ਜੋ ਭਵਿੱਖ ਵਿੱਚ ਲੋੜ ਪੈਣ 'ਤੇ ਕੁਝ ਸੇਵਾਵਾਂ ਜਾਂ ਵਿਸ਼ੇਸ਼ਤਾਵਾਂ 'ਤੇ ਰੋਕ ਲਗਾਈ ਜਾ ਸਕੇ | ਇਹ ਸੋਧ ਬੱਚਿਆਂ ਦੀ ਭਲਾਈ ਤੇ ਸਕੂਲਾਂ ਨਾਲ ਸੰਬੰਧਤ ਬਿੱਲ 'ਚ ਸ਼ਾਮਲ ਕਰਨ ਲਈ ਉੱਚ ਸਦਨ ਵੱਲੋਂ ਪੇਸ਼ ਕੀਤੀ ਗਈ ਸੀ | ਇਸ ਦੇ ਤਹਿਤ ਟਿਕਟਾਕ, ਇੰਸਟਾਗ੍ਰਾਮ ਤੇ ਸਨੈਪਚੈਟ ਵਰਗੀਆਂ ਸਮਾਜਿਕ ਮੀਡੀਆ ਸਾਈਟਾਂ 'ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੂਰੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ | ਆਸਟ੍ਰੇਲੀਆ ਵਿੱਚ ਇਸ ਤਰ੍ਹਾਂ ਦੀ ਪਾਬੰਦੀ ਪਿਛਲੇ ਸਾਲ ਲਾਗੂ ਕੀਤੀ ਜਾ ਚੁੱਕੀ ਹੈ ਤੇ ਬਿ੍ਟੇਨ 'ਚ ਵੀ ਇਸੇ ਤਰ੍ਹਾਂ ਦੇ ਕਦਮ ਦੀ ਮੰਗ ਕੀਤੀ ਜਾ ਰਹੀ ਸੀ | ਸੰਸਦ 'ਚ ਚਰਚਾ ਦÏਰਾਨ ਸਿੱਖਿਆ ਮੰਤਰੀ ਓਲਿਵੀਆ ਬੇਲੀ ਨੇ ਕਿਹਾ ਕਿ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ, ਪਰ ਪੂਰੀ ਪਾਬੰਦੀ ਲਗਾਉਣ ਤੋਂ ਪਹਿਲਾਂ ਮਾਪਿਆਂ, ਮਾਹਿਰਾਂ ਤੇ ਸੰਸਥਾਵਾਂ ਦੀ ਰਾਏ ਲੈਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਕ ਸਲਾਹ–ਮਸ਼ਵਰਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਸ 'ਚ ਇਹ ਵੀ ਵਿਚਾਰਿਆ ਜਾਵੇਗਾ ਕਿ ਸਮਾਜਿਕ ਮੀਡੀਆ ਮੰਚਾਂ ਲਈ ਘੱਟੋ–ਘੱਟ ਉਮਰ ਦੀ ਸ਼ਰਤ ਲਾਗੂ ਕੀਤੀ ਜਾਵੇ ਤੇ ਬੱਚਿਆਂ ਨੂੰ ਆਦੀ ਬਣਾਉਣ ਵਾਲੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਬੰਦ ਕੀਤਾ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਯੋਜਨਾ ਅਧੀਨ ਵਿਗਿਆਨ ਵਿਭਾਗ ਦੀ ਮੰਤਰੀ ਲਿਜ਼ ਕੈਂਡਲ ਨੂੰ ਇਹ ਅਧਿਕਾਰ ਦਿੱਤੇ ਜਾਣਗੇ ਕਿ ਉਹ ਕੁਝ ਉਮਰ ਦੇ ਬੱਚਿਆਂ ਲਈ ਸਮਾਜਿਕ ਮੀਡੀਆ ਸੇਵਾਵਾਂ ਜਾਂ ਗੱਲਬਾਤ ਕਰਨ ਵਾਲੇ ਤਕਨੀਕੀ ਪ੍ਰੋਗਰਾਮਾਂ ਤੱਕ ਪਹੁੰਚ 'ਤੇ ਰੋਕ ਲਗਾ ਸਕਣ | ਇਸ ਤੋਂ ਇਲਾਵਾ ਬੱਚਿਆਂ ਵੱਲੋਂ ਵਰਤੇ ਜਾਣ ਵਾਲੇ ਕੁਝ ਖ਼ਤਰਨਾਕ ਜਾਂ ਆਦਤ ਬਣਾਉਣ ਵਾਲੇ ਤਰੀਕਿਆਂ 'ਤੇ ਪਾਬੰਦੀ ਲਗਾਉਣ ਤੇ ਇੰਟਰਨੈੱਟ ਦੀ ਲੁਕਵੀਂ ਵਰਤੋਂ ਦੇ ਸਾਧਨਾਂ ਨੂੰ ਵੀ ਸੀਮਿਤ ਕਰਨ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ | ਇਸ ਮਸਲੇ 'ਤੇ ਸੰਸਦ ਵਿਚ ਹੋਈ ਵੋਟਿੰਗ ਦÏਰਾਨ 307 ਮੈਂਬਰਾਂ ਨੇ ਪੂਰੀ ਪਾਬੰਦੀ ਦੇ ਪ੍ਰਸਤਾਵ ਦੇ ਵਿਰੁੱਧ ਤੇ 173 ਮੈਂਬਰਾਂ ਨੇ ਹੱਕ ਵਿਚ ਵੋਟ ਦਿੱਤੀ | ਹਾਲਾਂਕਿ 100 ਤੋਂ ਵੱਧ ਲੇਬਰ ਪਾਰਟੀ ਦੇ ਮੈਂਬਰਾਂ ਨੇ ਵੋਟਿੰਗ ਵਿਚ ਭਾਗ ਨਹੀਂ ਲਿਆ |
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਕਬੱਡੀ ਜਗਤ ਨੂੰ ਵੱਡਾ ਘਾਟਾ, ਪਿਆਰਾ ਸਿੰਘ ਰੰਧਾਵਾ ਦਾ ਦਿਹਾਂਤ ਅਗਲੀ ਖ਼ਬਰ ਕਬੱਡੀ ਪ੍ਰਮੋਟਰ ਪਿਆਰਾ ਸਿੰਘ ਰੰਧਾਵਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
Ad Position 24