11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਕਬੱਡੀ ਪ੍ਰਮੋਟਰ ਪਿਆਰਾ ਸਿੰਘ ਰੰਧਾਵਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 11-03-2026
ਲੰਡਨ, 10 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਕਬੱਡੀ ਪ੍ਰਮੋਟਰ ਪਿਆਰਾ ਸਿੰਘ ਰੰਧਾਵਾ ਬੀਤੀ ਕੱਲ੍ਹ ਰਾਤ ਅਕਾਲ ਚਲਾਣਾ ਕਰ ਗਏ | ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਪਿਆਰਾ ਸਿੰਘ ਰੰਧਾਵਾ ਭਾਵੇਂ ਲੈਸਟਰ ਕਬੱਡੀ ਕਲੱਬ ਦੇ ਕਰਤਾ ਧਰਤਾਂ ਸਨ, ਪਰ ਉਹਨਾਂ ਨੇ ਭਰ ਜਵਾਨੀ 'ਚ ਕੈਨੇਡਾ, ਭਾਰਤ ਤੇ ਹੋਰ ਦੇਸ਼ਾਂ ਦੇ ਕਬੱਡੀ ਕੱਪਾਂ 'ਤੇ ਇੰਗਲੈਂਡ ਦੀ ਨੁਮਾਇੰਦਗੀ ਕੀਤੀ | ਜ਼ਿਲ੍ਹਾ ਜਲੰਧਰ ਦੇ ਸੈਦੋਵਾਲ ਦੇ ਜੰਮਪਲ ਰੰਧਾਵਾ ਲੰਮੇ ਸਮੇਂ ਤੋਂ ਯੂ.ਕੇ. 'ਚ ਰਹਿ ਰਹੇ ਸਨ | ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਬਲਵਿੰਦਰ ਸਿੰਘ ਚੱਠਾ, ਪ੍ਰਧਾਨ ਕਰਮਜੀਤ ਸਿੰਘ ਕੰਮਾ ਔਜਲਾ, ਸਤਨਾਮ ਸਿੰਘ ਸੱਤਾ ਮੁਠੱਡਾ, ਸਤਿੰਦਰ ਸਿੰਘ ਗੋਲਡੀ, ਕੁਲਵੰਤ ਸਿੰਘ ਸੰਘਾ, ਖਜ਼ਾਨਚੀ ਸ਼ੀਰਾ ਸਿੰਘ ਔਲਖ, ਬਲਵਿੰਦਰ ਸਿੰਘ ਦੂਲੇ, ਜਸਜੀਤ ਸਿੰਘ ਰਾਣਾ ਪੱਡਾ, ਕੁਲਬੀਰ ਸਿੰਘ ਸੁੱਖਾ, ਬਲਜਿੰਦਰ ਭਿੰਡਰ, ਦਲਬੀਰ ਸਿੰਘ ਸੈਂਬੀ, ਤਰਲੋਚਨ ਸਿੰਘ, ਜੋਗਿੰਦਰ ਸਿੰਘ ਦੁਸਾਂਝ, ਸੁਰਿੰਦਰ ਸਿੰਘ ਮਾਣਕ, ਰਸ਼ਪਾਲ ਸਿੰਘ ਪਾਲਾ ਸਹੋਤਾ, ਪਾਲਾ ਬਾਜਵਾ, ਹਰਜਿੰਦਰ ਸਿੰਘ ਬੋਈ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਫੈਡਰੇਸ਼ਨ ਨੇ ਕਿਹਾ ਕਿ ਪਿਆਰਾ ਸਿੰਘ ਰੰਧਾਵਾ ਦੀਆਂ ਇੰਗਲੈਂਡ ਦੀ ਕਬੱਡੀ ਨੂੰ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 16 ਸਾਲ ਤੋਂ ਘੱਟ ਬੱਚਿਆਂ ਲਈ ਸਮਾਜਿਕ ਮੀਡੀਆ 'ਤੇ ਪਾਬੰਦੀ ਦਾ ਪ੍ਰਸਤਾਵ ਸੰਸਦ 'ਚ ਰੱਦ ਅਗਲੀ ਖ਼ਬਰ ਗਰਮੀ ਦੇ ਕਹਿਰ ਕਾਰਨ ਖੇਤਾਂ 'ਚ ਹੀ ਵਾਹੁੁਣੀ ਪਈ ਕਿਸਾਨਾਂ ਨੂੰ ਮਟਰ ਦੀ ਫਸਲ
Ad Position 24