ਨਵੀਂ ਦਿੱਲੀ, 13 ਅਪ੍ਰੈਲ (ਪੀ.ਟੀ.ਆਈ.)-ਲੈਫਟੀਨੈਂਟ ਕਰਨਲ ਮਨੋਜ ਕੁਮਾਰ ਵਿਸ਼ਵ ਮੁੱਕੇਬਾਜ਼ੀ ਲਈ ਕਾਂਟੀਨੈਂਟਲ ਟੈਕਨੀਕਲ ਡੈਲੀਗੇਟ ਵਜੋਂ ਯੋਗਤਾ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਅਧਿਕਾਰੀ ਬਣ ਗਏ ਹਨ | ਵਿਸ਼ਵ ਮੁੱਕੇਬਾਜ਼ੀ ਇਸ ਖੇਡ ਲਈ ਅੰਤਰਰਾਸ਼ਟਰੀ ਪ੍ਰਬੰਧਕ ਸੰਸਥਾ ਹੈ | ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀ.ਐਫ.ਆਈ.) ਨੇ ਇਸ ਪ੍ਰਾਪਤੀ ਦੀ ਪੁਸ਼ਟੀ ਕੀਤੀ ਤੇ ਇਹ ਵੀ ਐਲਾਨ ਕੀਤਾ ਕਿ ਰਾਜੇਂਦਰਨ ਰਵਿੰਦਰਨ ਨੇ ਵਿਸ਼ਵ ਮੁੱਕੇਬਾਜ਼ੀ ਕਾਂਟੀਨੈਂਟਲ ਆਈ.ਟੀ.ਓ. (ਅੰਤਰਰਾਸ਼ਟਰੀ ਤਕਨੀਕੀ ਅਧਿਕਾਰਤ) ਪ੍ਰੀਖਿਆ ਪਾਸ ਕਰ ਲਈ ਹੈ | ਆਪਣੇ ਸੋਸ਼ਲ ਮੀਡੀਆ ਅਕਾਊਾਟ 'ਤੇ, ਬੀ.ਐਫ.ਆਈ. ਨੇ ਲਿਖਿਆ ਕਿ ਕਰਨਲ ਮਨੋਜ ਕੁਮਾਰ ਤੇ ਰਾਜੇਂਦਰਨ ਰਵਿੰਦਰਨ ਨੂੰ ਉਨ੍ਹਾਂ ਦੀਆਂ ਹਾਲੀਆ ਨਿਯੁਕਤੀਆਂ ਤੇ ਵਿਸ਼ਵ ਮੁੱਕੇਬਾਜ਼ੀ ਦੇ ਅੰਦਰ ਪ੍ਰਾਪਤੀਆਂ ਲਈ ਵਧਾਈਆਂ |