14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਰਮਿੰਘਮ ਵਿਚ ਗੋਰੇ ਵਿਅਕਤੀ ਨੇ ਸਿੱਖ ਮਹਿਲਾ ਨਾਲ ਜਬਰ ਜਨਾਹ ਦੇ ਦੋਸ਼ ਕਬੂਲੇ

Ad Position 21
No active advertisement
ਅਜੀਤ ਡੈਸਕ 22-04-2026
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਕਤੂਬਰ 2025 ਨੂੰ ਬਰਮਿੰਘਮ ਇਲਾਕੇ 'ਚ ਇਕ ਸਿੱਖ ਮਹਿਲਾ ਨਾਲ ਜਬਰ ਜਨਾਹ ਕਰਨ ਵਾਲੇ 32 ਸਾਲਾ ਜੌਨ ਐਸ਼ਬੀ ਨਾਂਅ ਦੇ ਵਿਅਕਤੀ ਨੇ ਬਰਮਿੰਘਮ ਕਰਾਊਨ ਕੋਰਟ 'ਚ ਦੋਸ਼ ਕਬੂਲ ਲਏ ਹਨ | ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜੌਨ ਐਸ਼ਬੀ ਦਾ ਕੋਈ ਪੱਕਾ ਪਤਾ ਨਹੀਂ ਹੈ | ਉਸਨੇ ਸਵੀਕਾਰ ਕੀਤਾ ਕਿ ਉਹ ਹਮਲੇ ਲਈ ਜ਼ਿੰਮੇਵਾਰ ਸੀ | ਅਦਾਲਤ ਵਿਚ ਦੱਸਿਆ ਗਿਆ ਕਿ ਦੋਸ਼ੀ ਨੇ ਸਿੱਖ ਬੀਬੀ ਨੂੰ ਮੁਸਲਿਮ ਮਹਿਲਾ ਸਮਝ ਕੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਬੱਸ ਤੋਂ ਉੱਤਰ ਕੇ ਘਰ ਜਾ ਰਹੀ ਸੀ | ਮਹਿਲਾ ਨੇ ਆਪਣੇ ਬਚਾਅ ਲਈ ਖੁਦ ਨੂੰ ਬਾਥਰੂਮ ਵਿਚ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਨੇ ਉੱਥੇ ਹੀ ਉਸ ਨਾਲ ਜਬਰਦਸਤੀ ਕੀਤੀ ਤੇ ਸੋਟੀਆਂ ਨਾਲ ਮਾਰਿਆ, ਉਸ ਦਾ ਗਲਾ ਘੁੱਟਿਆ ਤੇ ਮੋਬਾਇਲ ਫੋਨ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ | ਅਦਾਲਤ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ 'ਤੇ ਵਿਚਾਰ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਅਭਿਸ਼ੇਕ ਦੇ ਸੈਂਕੜੇ ਸਦਕਾ ਹੈਦਰਾਬਾਦ ਨੇ ਦਿੱਲੀ ਨੂੰ 47 ਦੌੜਾਂ ਨਾਲ ਹਰਾਇਆ ਅਗਲੀ ਖ਼ਬਰ 'ਆਪ' ਸਰਕਾਰ ਨੇ ਲੋਕਾਂ ਨਾਲ ਕੀਤੀਆਂ ਗਰੰਟੀਆਂ ਅਤੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਿਭਾਇਆ-ਤਲਬੀਰ ਗਿੱਲ <br/>
Ad Position 24