14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅਭਿਸ਼ੇਕ ਦੇ ਸੈਂਕੜੇ ਸਦਕਾ ਹੈਦਰਾਬਾਦ ਨੇ ਦਿੱਲੀ ਨੂੰ 47 ਦੌੜਾਂ ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 22-04-2026

ਹੈਦਰਾਬਾਦ, 21 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 31ਵੇਂ ਮੈਚ 'ਚ ਅਭਿਸ਼ੇਕ ਸ਼ਰਮਾ ਦੀ ਤੂਫਾਨੀ ਪਾਰੀ ਸਦਕਾ ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਲੀ ਕੈਪੀਟਲਜ਼ ਨੂੰ 47 ਦੌੜਾਂ ਨਾਲ ਹਰਾਇਆ | ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਟਾਸ ਜਿੱਤਣ ਤੋਂ ਬਾਅਦ ਦਿੱਲੀ ਕੈਪੀਟਲਜ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਹੈਦਰਾਬਾਦ ਨੂੰ 9ਵੇਂ ਓਵਰ ਵਿਚ ਆਪਣਾ ਪਹਿਲਾ ਝਟਕਾ ਲੱਗਾ ਜਦੋਂ ਹੈੱਡ 37 ਦÏੜਾਂ ਬਣਾਉਣ ਤੋਂ ਬਾਅਦ ਆਉਟ ਹੋ ਗਿਆ | ਜਦਕਿ ਅਭਿਸ਼ੇਕ ਨੇ 47 ਗੇਂਦਾਂ 'ਤੇ ਸੈਂਕੜਾ ਬਣਾਇਆ ਤੇ 68 ਗੇਂਦਾਂ 'ਤੇ ਅਜੇਤੂ ਰਹਿੰਦੇ ਹੋਏ 135 ਦÏੜਾਂ ਬਣਾਈਆਂ | ਜਿਸਦੇ ਨਾਲ ਇਹ ਉਸਨੇ ਆਈ.ਪੀ.ਐਲ. 'ਚ 5ਵਾਂ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਬਣਾਇਆ | ਇਨ੍ਹਾਂ ਯਤਨਾ ਸਦਕਾ ਹੈਦਰਾਬਾਦ ਨੇ ਸਿਰਫ਼ 2 ਵਿਕਟਾਂ ਦੇ ਨੁਕਸਾਨ 'ਤੇ ਕੁੱਲ 242 ਦÏੜਾਂ ਬਣਾਈਆਂ | 243 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦਿੱਲੀ ਦੀ ਸ਼ੁਰੂਆਤ ਬਹੁਤ ਮਾੜੀ ਰਹੀ, ਪਥੁਮ ਨਿਸੰਕਾ ਨੇ ਸਿਰਫ਼ ਤੀਜੇ ਓਵਰ 'ਚ ਹੀ ਆਪਣੀ ਵਿਕਟ ਗੁਆ ਦਿੱਤੀ | ਹਾਲਾਂਕਿ, ਬਾਅਦ ਵਿਚ ਨਿਤੀਸ਼ ਰਾਣਾ ਤੇ ਕੇ.ਐਲ. ਰਾਹੁਲ ਵਿਚਕਾਰ ਇਕ ਸ਼ਾਨਦਾਰ ਸਾਂਝੇਦਾਰੀ ਬਣ ਗਈ | ਪਰ 10ਵੇਂ ਓਵਰ 'ਚ, ਕੇ.ਐਲ. ਰਾਹੁਲ ਨੇ ਆਪਣੀ ਵਿਕਟ ਗੁਆ ਦਿੱਤੀ | ਇਸ ਤੋਂ ਬਾਅਦ, ਈਸ਼ਾਨ ਮਲਿੰਗਾ ਨੇ ਨਿਤੀਸ਼ ਰਾਣਾ ਤੇ ਡੇਵਿਡ ਮਿਲਰ ਨੂੰ ਲਗਾਤਾਰ 2 ਗੇਂਦਾਂ ਵਿਚ ਆਊਟ ਕਰਕੇ ਦਿੱਲੀ ਨੂੰ ਵੱਡਾ ਝਟਕਾ ਦਿੱਤਾ | ਅੰਤ ਦਿੱਲੀ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਹੀ ਬਣਾ ਸਕੀ |

Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨਜ਼ ਦੀ ਅਗਲੀ ਮੀਟਿੰਗ ਟਰਾਂਟੋ (ਕੈਨੇਡਾ) ਵਿਖੇ 25-26... ਅਗਲੀ ਖ਼ਬਰ ਬਰਮਿੰਘਮ ਵਿਚ ਗੋਰੇ ਵਿਅਕਤੀ ਨੇ ਸਿੱਖ ਮਹਿਲਾ ਨਾਲ ਜਬਰ ਜਨਾਹ ਦੇ ਦੋਸ਼ ਕਬੂਲੇ
Ad Position 24