ਲੰਡਨ, 20 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨਜ਼ (ਫਿਕਫਾ) ਦੀ ਅਗਲੀ ਮੀਟਿੰਗ ਟਰਾਂਟੋ (ਕੈਨੇਡਾ) ਵਿਖੇ 25 ਅਪ੍ਰੈਲ ਨੂੰ 10 ਵਜੇ ਤੋਂ 4 ਵਜੇ ਤੱਕ ਤੇ 26 ਅਪ੍ਰੈਲ ਨੂੰ 12 ਵਜੇ ਤੋਂ 4 ਵਜੇ ਤੱਕ ਹੋਵੇਗੀ | ਫਿਕਫਾ ਵੱਲੋਂ ਭੇਜੀ ਜਾਣਕਾਰੀ ਮੁਤਾਬਿਕ ਇਸ 2 ਰੋਜ਼ਾ ਮੀਟਿੰਗ ਵਿਚ ਕਬੱਡੀ ਦੇ ਚੰਗੇ ਭਵਿੱਖ ਲਈ ਪ੍ਰਬੰਧਕੀ ਢਾਂਚੇ, ਮੈਂਬਰਸ਼ਿਪ, ਖਿਡਾਰੀਆਂ ਦੀ ਯੋਗਤਾ ਅਨੁਸਾਰ ਸ਼੍ਰੇਣੀਬੱਧ ਕਰਨਾ ਆਦਿ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ, ਤਾਂ ਕਿ ਕਬੱਡੀ ਨੂੰ ਹੋਰ ਵੀ ਪੇਸ਼ੇਵਰ ਤੇ ਖੇਡ ਵਿਚ ਪਾਰਦਰਸ਼ਤਾ ਲਿਆਂਦੀ ਜਾ ਸਕੇ | ਦੋਵਾਂ ਸੈਸ਼ਨਾਂ ਦÏਰਾਨ, ਡੈਲੀਗੇਟ ਫਿਕਫਾ ਦੇ ਬੁਨਿਆਦੀ ਢਾਂਚੇ ਅਤੇ ਸੰਚਾਲਨ ਢਾਂਚਿਆਂ ਬਾਰੇ ਸੰਬੋਧਨ ਕਰਨਗੇ | ਜਿਸ 'ਚ ਸੰਵਿਧਾਨ ਨੂੰ ਅਪਣਾਉਣਾ ਤੇ ਜਨਰਲ ਅਸੈਂਬਲੀ, ਕਾਰਜਕਾਰੀ ਬੋਰਡ ਆਦਿ ਦੇ ਗਠਨ ਕਰਨ ਤੋਂ ਇਲਾਵਾ ਲੋਗੋ ਤੇ ਈ-ਮੇਲ ਨੂੰ ਅਧਿਕਾਰਤ ਪਤੇ ਵਜੋਂ ਅਪਣਾਉਣਾ ਸ਼ਾਮਲ ਹੈ | 'ਫਿਕਫਾ' ਵੱਲੋਂ ਖਿਡਾਰੀਆਂ ਲਈ ਇਕ ਮਿਆਰੀ ਇਕਰਾਰਨਾਮਾ ਬਣਾਇਆ ਜਾਵੇਗਾ, ਜਿਸ ਨਾਲ ਹਰ ਖਿਡਾਰੀ ਨੂੰ ਬਰਾਬਰ ਦਾ ਮÏਕਾ ਮਿਲੇ | ਫਿਕਫਾ ਦੇ ਵਿੱਤੀ ਢਾਂਚੇ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ | ਮੈਂਬਰਸ਼ਿਪ ਦੇ ਨਾਲ ਨਾਲ ਹੋਰ ਕਬੱਡੀ ਸੰਸਥਾਵਾਂ ਨੂੰ ਸ਼ਾਮਿਲ ਕਰਨ ਦੇ ਮÏਕੇ ਦੇਣ ਅਤੇ ਐਮੇਚਿਓਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ (ਏ.ਕੇ.ਐਫ.ਆਈ.), ਪਾਕਿਸਤਾਨ ਕਬੱਡੀ ਫੈਡਰੇਸ਼ਨ ਤੇ ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਬਾਰੇ ਵਿਚਾਰ ਕੀਤਾ ਜਾਵੇਗਾ | ਫਿਕਫਾ ਨੇ ਕਿਹਾ ਕਿ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਨੀਤੀ, ਫੀਸ ਤੇ ਯੋਗਤਾ ਅਨੁਸਾਰ ਸ਼੍ਰੇਣੀਬੱਧ ਕਰਨਾ ਤੇ ਕਲੱਬਾਂ ਵੱਲੋਂ ਖਿਡਾਰੀਆਂ ਨੂੰ ਸਪਾਂਸਰ ਕਰਨ ਦਾ ਵਿਧੀ ਵਿਧਾਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ ਤਾਂ ਕਿ ਨਵੇਂ ਅਤੇ ਪੁਰਾਣੇ ਖਿਡਾਰੀਆਂ ਨੂੰ ਬਰਾਬਰ ਦੇ ਮÏਕੇ ਮਿਲਣ | ਮੀਟਿੰਗ ਵਿਚ 2027 ਕਬੱਡੀ ਸੀਜ਼ਨ ਲਈ ਇੱਕ ਐਂਟੀ-ਡੋਪਿੰਗ ਨੀਤੀ 'ਤੇ ਚਰਚਾ ਕੀਤੀ ਜਾਵੇਗੀ, ਜਿਸ ਵਿਚ ਟੈਸਟ ਕਰਨ, ਸਥਾਨ ਅਤੇ ਉਲੰਘਣਾ ਹੋਣ ਤੇ ਜੁਰਮਾਨੇ ਬਾਰੇ ਨੀਤੀ ਤੈਅ ਹੋਵੇਗੀ | ਕਾਰਜਕਾਰੀ ਬੋਰਡ ਵੱਲੋਂ ਤਕਨੀਕੀ, ਕੋਚਿੰਗ, ਮੈਡੀਕਲ ਅਤੇ ਐਂਟੀ-ਡੋਪਿੰਗ, ਸੁਰੱਖਿਆ, ਵਿੱਤੀ, ਵਪਾਰਕ ਤੇ ਮੀਡੀਆ ਕਮੇਟੀਆਂ ਬਣਾਉਣ ਲਈ ਸਮਾਂ ਨਿਸ਼ਚਤ ਕੀਤਾ ਜਾਵੇਗਾ | ਇਸ ਮÏਕੇ ਅਨੁਸ਼ਾਸਨੀ ਕਮੇਟੀ, ਨੈਤਿਕਤਾ ਕਮੇਟੀ ਅਤੇ ਅਪੀਲ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇਗਾ | ਫਿਕਫਾ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਕਬੱਡੀ ਦੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ¢ ਇਸ ਨਾਲ ਖਿਡਾਰੀਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ, ਖੇਡ ਮੁਕਾਬਲੇ ਅਤੇ ਵਪਾਰਕ ਵਿਕਾਸ ਲਈ ਇੱਕ ਨਿਰਪੱਖ ਅਤੇ ਪਾਰਦਰਸ਼ਿਕ ਢਾਂਚਾ ਬਣ ਕੇ ਸਾਹਮਣੇ ਆਵੇਗ | ਫਿਕਫਾ ਲੋਗੋ