14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਏਅਰ ਇੰਡੀਆ ਹਾਦਸੇ 'ਚ ਪਤਨੀ ਤੇ ਬੇਟੀ ਗਵਾਉਣ ਵਾਲੇ ਭਾਰਤੀ ਦਾ ਵੀਜ਼ਾ ਰੱਦ <br/>

Ad Position 21
No active advertisement
ਅਜੀਤ ਡੈਸਕ 22-04-2026
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਏਅਰ ਇੰਡੀਆ ਹਾਦਸੇ 'ਚ ਪਤਨੀ ਤੇ ਬੇਟੀ ਗਵਾਉਣ ਵਾਲੇ ਭਾਰਤੀ ਮੁਹੰਮਦ ਸੇਠਵਾਲਾ ਨੂੰ ਯੂ.ਕੇ. ਛੱਡਣ ਦੇ ਹੁਕਮ ਦਿੱਤੇ ਗਏ ਹਨ | 12 ਜੂਨ 2025 ਨੂੰ ਅਹਿਮਦਾਬਾਦ ਹਵਾਈ ਹਾਦਸੇ 'ਚ ਮੁਹੰਮਦ ਸੇਠਵਾਲਾ ਦੀ ਪਤਨੀ ਸਾਦਿਕਾਬਾਨੂ ਤਾਪੇਲੀਵਾਲਾ 24 ਤੇ 2 ਸਾਲ ਦੀ ਧੀ ਫਾਤਿਮਾ ਦੀ ਮÏਤ ਹੋ ਗਈ ਸੀ | ਜਿਸ ਤੋਂ ਬਾਅਦ ਹੁਣ 27 ਸਾਲਾ ਨੌਜਵਾਨ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁਹੰਮਦ ਨੇ ਕਿਹਾ ਕਿ ਮੇਰੇ ਕੋਲ ਕੁਝ ਨਹੀਂ ਬਚਿਆ | ਮੈਂ ਆਪਣਾ ਬੱਚਾ, ਆਪਣੀ ਪਤਨੀ ਗੁਆ ਦਿੱਤੀ ਹੈ | ਉਹ 2022 'ਚ ਆਪਣੇ ਪਰਿਵਾਰ ਲਈ ਇਕ ਬਿਹਤਰ ਜੀਵਨ ਬਣਾਉਣ ਲਈ ਯੂ.ਕੇ. ਚਲਾ ਗਿਆ ਸੀ | ਉਹ ਆਪਣੀ ਪਤਨੀ ਰਾਹੀਂ ਇਕ ਨਿਰਭਰ (ਡਿਪੈਂਡੈਂਟ) ਵੀਜ਼ਾ 'ਤੇ ਸੀ, ਜੋ ਹੋਲਬੋਰਨ 'ਚ ਅਲਸਟਰ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਵਪਾਰ ਪ੍ਰਬੰਧਨ ਦੀ ਪੜ੍ਹਾਈ ਕਰ ਰਹੀ ਸੀ | ਉਸਦੀ ਪਤਨੀ ਦੀ ਦੁਖਦਾਈ ਮÏਤ ਤੋਂ ਸੱਤ ਮਹੀਨੇ ਬਾਅਦ, ਮੁਹੰਮਦ ਦਾ ਨਿਰਭਰ ਵੀਜ਼ਾ ਖਤਮ ਹੋ ਗਿਆ | ਜਿਸ ਤੋਂ ਬਾਅਦ ਮੁਹੰਮਦ ਨੇ ਹਮਦਰਦੀ ਭਰੇ ਤੇ ਮਜਬੂਰ ਕਰਨ ਵਾਲੇ ਹਾਲਾਤਾਂ ਅਧਾਰਿਤ ਯੂ.ਕੇ. 'ਚ ਰਹਿਣ ਲਈ ਅਰਜ਼ੀ ਦਿੱਤੀ ਜੋ ਪਿਛਲੇ ਹਫ਼ਤੇ ਰੱਦ ਕਰ ਦਿੱਤੀ ਗਈ | ਗ੍ਰਹਿ ਦਫ਼ਤਰ ਨੇ ਜਾਰੀ ਪੱਤਰ 'ਚ ਕਿਹਾ ਕਿ ਮੁਹੰਮਦ ਨੂੰ ਰਹਿਣ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ | ਮੁਹੰਮਦ ਦਾ ਪਰਿਵਾਰ ਭਾਰਤ ਵਿਚ ਹੈ ਤੇ ਉਹ ਦੁਬਾਰਾ ਜਿੰਦਗੀ ਸ਼ੁਰੂ ਕਰਨ ਦੇ ਯੋਗ ਹੋਵੇਗਾ | ਪੱਤਰ ਵਿਚ ਕਿਹਾ ਗਿਆ ਹੈ ਕਿ ਉਸਨੂੰ 22 ਅਪ੍ਰੈਲ ਤੱਕ ਇਮੀਗ੍ਰੇਸ਼ਨ ਜ਼ਮਾਨਤ ਦਿੱਤੀ ਗਈ ਹੈ ਉਸਨੂੰ ਦੇਸ਼ ਛੱਡਣਾ ਪਵੇਗਾ | ਜੇਕਰ ਉਹ ਇਸ ਤਾਰੀਖ ਤੱਕ ਨਹੀਂ ਜਾਂਦਾ ਹੈ, ਤਾਂ ਉਸਨੂੰ ਹਿਰਾਸਤ 'ਚ ਲੈ ਲਿਆ ਜਾਵੇਗਾ ਤੇ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹਾਕੀ ਇੰਡੀਆ ਦੇ ਜਨਰਲ ਸਕੱਤਰ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ੀ ਅਗਲੀ ਖ਼ਬਰ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨਜ਼ ਦੀ ਅਗਲੀ ਮੀਟਿੰਗ ਟਰਾਂਟੋ (ਕੈਨੇਡਾ) ਵਿਖੇ 25-26...
Ad Position 24