ਨਵੀਂ ਦਿੱਲੀ, 21 ਅਪ੍ਰੈਲ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੂੰ ਅਦਾਲਤ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਹੈ | ਅਦਾਲਤ ਨੇ ਕਿਹਾ ਕਿ ਭੋਲਾ ਨਾਥ ਸਿੰਘ ਜਾਣਬੁੱਝ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ 'ਚ ਅਸਫਲ ਰਹੇ | ਜਸਟਿਸ ਪੁਰਸ਼ੇਂਦਰ ਕੁਮਾਰ ਕੌਰਵ ਦੀ ਅਗਵਾਈ ਵਾਲੇ ਬੈਂਚ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ 'ਚ ਸਜ਼ਾ ਦੀ ਮਾਤਰਾ ਬਾਰੇ ਸੁਣਵਾਈ ਅਗਲੇ ਮਹੀਨੇ 4 ਮਈ ਨੂੰ ਹੋਵੇਗਾ | ਅਦਾਲਤ ਨੇ ਕਿਹਾ ਕਿ, ਉਸਦੇ ਨਿਰਦੇਸ਼ਾਂ ਦੇ ਅਨੁਸਾਰ ਹਾਕੀ ਇੰਡੀਆ ਦੇ ਅਹੁਦੇਦਾਰਾਂ ਨੂੰ ਜ਼ਰੂਰੀ ਲਿੰਕ ਪ੍ਰਦਾਨ ਕਰਨ ਦੀ ਲੋੜ ਸੀ ਤਾਂ ਜੋ ਉਹ ਕਾਰਜਕਾਰੀ ਬੋਰਡ ਦੀਆਂ ਸਾਰੀਆਂ ਮੀਟਿੰਗਾਂ 'ਚ ਹਿੱਸਾ ਲੈ ਸਕਣ | ਹਾਲਾਂਕਿ, ਉਹ 4 ਜੁਲਾਈ, 2025 ਅਤੇ 27 ਜੁਲਾਈ, 2025 ਨੂੰ ਹੋਈਆਂ ਮੀਟਿੰਗਾਂ ਲਈ ਅਜਿਹਾ ਕਰਨ 'ਚ ਅਸਫਲ ਰਹੇ |
ਖੇਡ ਸੰਸਾਰ
Free
ਹਾਕੀ ਇੰਡੀਆ ਦੇ ਜਨਰਲ ਸਕੱਤਰ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ੀ
ਅਜੀਤ ਡੈਸਕ
22-04-2026