14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅਲਬਰਟਾ 'ਚ ਹੁਣ ਨਹੀਂ ਹੋਵੇਗੀ ਸਮਾਂ ਤਬਦੀਲੀ-ਡੈਨੀਅਲ ਸਮਿੱਥ ਵਲੋਂ ਐਲਾਨ

Ad Position 21
No active advertisement
ਅਜੀਤ ਡੈਸਕ 22-04-2026
ਕੈਲਗਰੀ, 21 ਅਪ੍ਰੈਲ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਸੂਬਾ ਹੁਣ ਸਾਰਾ ਸਾਲ 'ਡੇ-ਲਾਈਟ ਸੇਵਿੰਗ ਟਾਈਮ' 'ਤੇ ਹੀ ਰਹੇਗਾ | ਇਸ ਦਾ ਮਤਲਬ ਹੈ ਕਿ ਹੁਣ ਅਲਬਰਟਾ ਵਾਸੀਆਂ ਨੂੰ ਸਾਲ ਵਿਚ 2 ਵਾਰ ਘੜੀਆਂ ਬਦਲਣ ਦੀ ਲੋੜ ਨਹੀਂ ਪਵੇਗੀ | ਹੁਣ ਨਵੰਬਰ 2026 'ਚ ਅਲਬਰਟਾ ਦੇ ਲੋਕ ਆਪਣੀਆਂ ਘੜੀਆਂ ਪਿੱਛੇ ਨਹੀਂ ਕਰਨਗੇ | ਜੋ ਸਮਾਂ ਹੁਣ ਚੱਲ ਰਿਹਾ ਹੈ, ਉਹੀ ਪੱਕਾ ਹੋ ਜਾਵੇਗਾ | ਇਹ ਫ਼ੈਸਲਾ ਬਿ੍ਟਿਸ਼ ਕੋਲੰਬੀਆ ਤੇ ਸਸਕੈਚਵਨ ਦੇ ਨਿਯਮਾਂ ਨਾਲ ਮੇਲ ਖਾਂਦਾ ਹੈ | ਜਿਸ ਨਾਲ ਪੱਛਮੀ ਕੈਨੇਡਾ ਵਿਚ ਕਾਰੋਬਾਰ ਤੇ ਆਵਾਜਾਈ 'ਚ ਆਸਾਨੀ ਹੋਵੇਗੀ | ਸਰਦੀਆਂ ਦੇ ਮਹੀਨਿਆਂ 'ਚ ਸਵੇਰੇ ਸੂਰਜ ਦੇਰ ਨਾਲ ਚੜੇਗਾ | ਪਰ ਸ਼ਾਮ ਨੂੰ ਰÏਸ਼ਨੀ ਜ਼ਿਆਦਾ ਸਮੇਂ ਤੱਕ ਰਹੇਗੀ | ਡੈਨੀਅਲ ਸਮਿੱਥ ਅਨੁਸਾਰ, ਘੜੀਆਂ ਬਦਲਣ ਨਾਲ ਲੋਕਾਂ ਦੀ ਨੀਂਦ ਅਤੇ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈਂਦਾ ਸੀ ਤੇ ਸੜਕ ਹਾਦਸਿਆਂ ਦਾ ਖਤਰਾ ਵੀ ਵੱਧ ਜਾਂਦਾ ਸੀ | ਹੁਣ ਇੱਕੋ ਸਮਾਂ ਰਹਿਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਨਿਯਾਤ ਮਿਲੇਗੀ | ਇਸ ਤੋਂ ਬਾਅਦ, ਮਾਰਚ 2027 'ਚ ਅਸੀਂ ਘੜੀਆਂ ਅੱਗੇ ਨਹੀਂ ਕਰਾਂਗੇ | ਅਲਬਰਟਾ ਹਮੇਸ਼ਾ ਲਈ ਇਕੋ ਟਾਈਮ ਜ਼ੋਨ 'ਤੇ ਰਹੇਗਾ | ਇਥੇ ਦੱਸਣਾ ਬਣਦਾ ਹੈ ਕਿ ਅੱਗ ਸਾਲ 'ਚ 2 ਵਾਰ ਸਮਾਂ ਬਦਲਿਆ ਜਾਦਾ ਸੀ |


Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ 178 ਕਿੱਲੋ ਕੋਕੀਨ ਨਾਲ ਗ੍ਰਿਫ਼ਤਾਰ ਅਗਲੀ ਖ਼ਬਰ ਹਾਕੀ ਇੰਡੀਆ ਦੇ ਜਨਰਲ ਸਕੱਤਰ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ੀ
Ad Position 24