15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਚੀਨ ਦੀ ਏਜੰਟ ਨਿਕਲੀ ਅਮਰੀਕੀ ਮੇਅਰ, ਦੋਸ਼ ਕੀਤੇ ਸਵੀਕਾਰ

Ad Position 21
No active advertisement
ਅਜੀਤ ਡੈਸਕ 13-05-2026
ਵਾਸ਼ਿੰਗਟਨ, 12 ਮਈ (ਪੀ.ਟੀ.ਆਈ.)-ਅਮਰੀਕੀ ਨਿਆਂ ਵਿਭਾਗ ਨੇ ਐਲਾਨ ਕੀਤਾ ਕਿ ਕੈਲੀਫੋਰਨੀਆ ਦੇ ਆਰਕੇਡੀਆ ਦੀ 58 ਸਾਲਾ ਮੇਅਰ ਆਈਲੀਨ ਵਾਂਗ ਨੇ ਚੀਨ ਦੇ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਵਿਭਾਗ ਨੇ ਕਿਹਾ ਕਿ ਮੇਅਰ ਨੂੰ ਆਉਣ ਵਾਲੇ ਹਫ਼ਤਿਆਂ ਵਿਚ ਲਾਸ ਏਾਜਲਸ ਦੀ ਇੱਕ ਸੰਘੀ ਅਦਾਲਤ ਵਿਚ ਰਸਮੀ ਤÏਰ 'ਤੇ ਦੋਸ਼ੀ ਠਹਿਰਾਏ ਜਾਣ ਦੀ ਉਮੀਦ ਹੈ | ਸੰਘੀ ਵਕੀਲਾਂ ਨੇ ਸੋਮਵਾਰ ਨੂੰ ਕਿਹਾ ਕਿ ਵਾਂਗ (58) ਤੇ ਉਨ੍ਹਾਂ ਦੀ ਉਸ ਸਮੇਂ ਦੀ ਮੰਗੇਤਰ, ਯਾਓਨਿੰਗ ਮਾਈਕ ਸੁਨ 'ਤੇ ਚੀਨੀ ਸਰਕਾਰੀ ਅਧਿਕਾਰੀਆਂ ਦੇ ਇਸ਼ਾਰੇ 'ਤੇ ਅਮਰੀਕਾ ਵਿਚ ਚੀਨ ਦੇ ਏਜੰਡੇ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ | ਸੁਨ (65) ਪਿਛਲੇ ਅਕਤੂਬਰ ਵਿਚ ਇਕ ਸੰਘੀ ਅਦਾਲਤ ਵਿਚ ਦੋਸ਼ੀ ਠਹਿਰਾਉਣ ਤੋਂ ਬਾਅਦ ਇਸ ਸਮੇਂ ਚਾਰ ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ | ਇਕ ਸੰਬੰਧਿਤ ਪਟੀਸ਼ਨ ਸਮਝੌਤੇ ਵਿਚ, ਵਾਂਗ ਅਦਾਲਤ 'ਚ ਆਪਣੇ ਵਿਰੁੱਧ ਦੋਸ਼ਾਂ ਨੂੰ ਸਵੀਕਾਰ ਕਰਨ ਲਈ ਸਹਿਮਤ ਹੋ ਗਈ ਹੈ; ਇਸ ਅਪਰਾਧ ਲਈ, ਉਸਨੂੰ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਲੇਬਰ ਨੂੰ ਵਾਅਦਿਆਂ 'ਤੇ ਖਰਾ ਉਤਰਨਾ ਚਾਹੀਦਾ ਹੈ-ਸਿੱਖ ਫੈਡਰੇਸ਼ਨ ਯੂ.ਕੇ. ਅਗਲੀ ਖ਼ਬਰ ਗੁਜਰਾਤ ਵਲੋਂ ਹੈਦਰਾਬਾਦ 'ਤੇ ਸ਼ਾਨਦਾਰ ਜਿੱਤ ਦਰਜ
Ad Position 24