15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਲੇਬਰ ਨੂੰ ਵਾਅਦਿਆਂ 'ਤੇ ਖਰਾ ਉਤਰਨਾ ਚਾਹੀਦਾ ਹੈ-ਸਿੱਖ ਫੈਡਰੇਸ਼ਨ ਯੂ.ਕੇ.

Ad Position 21
No active advertisement
ਅਜੀਤ ਡੈਸਕ 13-05-2026
ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੇਬਰ ਪਾਰਟੀ 'ਚ ਚੱਲ ਰਹੇ ਤਣਾਅ 'ਤੇ ਇਕ ਬਿਆਨ ਜਾਰੀ ਕਰਦੇ ਹੋਏ ਸਿੱਖ ਫੈਡਰੇਸ਼ਨ ਯੂ.ਕੇ. ਨੇ ਕਿਹਾ ਕਿ ਲੇਬਰ ਦੇ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਸਨ ਜੇਕਰ ਸਿੱਖ ਭਾਈਚਾਰੇ ਨੇ ਰੈੱਡਬਿ੍ਜ, ਈਲਿੰਗ ਤੇ ਵੁਲਵਰਹੈਂਪਟਨ ਵਰਗੀਆਂ ਥਾਵਾਂ 'ਤੇ ਪਾਰਟੀ ਦਾ ਸਮਰਥਨ ਨਾ ਕਰਨ ਦਾ ਫੈਸਲਾ ਕੀਤਾ ਹੁੰਦਾ | ਸੈਂਡਵੈੱਲ, ਸਲੋਹ, ਹੰਸਲੋ, ਕਵੈਂਟਰੀ ਤੇ ਵਾਲਸਾਲ ਵਿਖੇ ਸਿੱਖ ਭਾਈਚਾਰੇ 'ਚ ਨਿਰਾਸ਼ਾ ਵੇਖੀ ਗਈ ਹੈ | ਖੁਸ਼ਕਿਸਮਤੀ ਨਾਲ ਡਰਬੀ, ਲੈਸਟਰ ਅਤੇ ਗ੍ਰੇਵਸ਼ੈਮ ਵਿਖੇ ਕੋਈ ਚੋਣਾਂ ਨਹੀਂ ਹੋਈਆਂ | ਫੈਡਰੇਸ਼ਨ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਕੀਰ ਸਟਾਰਮਰ ਨੂੰ ਲੇਬਰ ਲੀਡਰਸ਼ਿਪ ਵਲੋਂ ਸਿੱਖ ਭਾਈਚਾਰੇ ਨਾਲ ਕੀਤੇ ਗਏ ਖਾਸ ਵਾਅਦੇ ਯਾਦ ਦਵਾਏ ਗਏ | ਜਿਸ ਦੇ ਜਵਾਬ 'ਚ ਸਿੱਖ ਭਾਈਚਾਰੇ ਨਾਲ ਸਰਕਾਰ ਦੇ ਸਬੰਧ ਬਿਹਤਰ ਬਣਾਉਣ ਬਾਰੇ ਤਾਂ ਕਿਹਾ ਪਰ ਉਹ ਢੁਕਵਾਂ ਜਵਾਬ ਨਹੀਂ ਸੀ | ਫੈਡਰੇਸ਼ਨ ਵੱਲੋਂ ਭਾਈ ਜਸਪਾਲ ਸਿੰਘ ਨੇ ਕਿਹਾ ਕਿ ਲੇਬਰ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਹੈ ਤੇ ਅਸੀਂ ਸਾਰੇ ਲੇਬਰ ਸੰਸਦ ਮੈਂਬਰਾਂ ਨੂੰ ਲਿਖ ਰਹੇ ਹਾਂ ਕਿ ਉਹ ਇਕ ਨਵੇਂ ਨੇਤਾ ਦੀ ਚੋਣ ਲਈ ਸਮਾਂ-ਸਾਰਣੀ ਦੇ ਸੱਦੇ ਦਾ ਸਮਰਥਨ ਕਰਨ |

Ad Position 22
No active advertisement
ਪਿਛਲੀ ਖ਼ਬਰ ਕੀਰ ਸਟਾਰਮਰ ਦੀ ਕੁਰਸੀ ਖ਼ਤਰੇ 'ਚ ਲੇਬਰ ਪਾਰਟੀ ਵਿਚ ਬਗ਼ਾਵਤ ਤੇਜ਼ <br/> ਅਗਲੀ ਖ਼ਬਰ ਚੀਨ ਦੀ ਏਜੰਟ ਨਿਕਲੀ ਅਮਰੀਕੀ ਮੇਅਰ, ਦੋਸ਼ ਕੀਤੇ ਸਵੀਕਾਰ
Ad Position 24