27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਾਰਵੇ ਨੇ 212ਵਾਂ ਆਜ਼ਾਦੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-05-2026
ਓਸਲੋ, 17 ਮਈ (ਡਿੰਪਾ ਵਿਰਕ)-ਨਾਰਵੇ ਦੇ ਇਤਿਹਾਸ 'ਚ 17 ਮਈ ਦੇ ਦਿਨ ਦਾ ਇਕ ਖਾਸ ਮਹਤੱਵ ਹੈ | ਇਸ ਦਿਨ ਸੰਨ 1814 'ਚ ਸ਼ਹਿਰ ਆਈਡਸਵੋਲ ਵਿਖੇ ਕਾਨੂੰਨ ਦੇ ਮੱਤੇ ਨੂੰ ਵੱਖ-ਵੱਖ ਪਾਰਟੀਆਂ ਦੇ 112 ਵਿਅਕਤੀਆਂ ਨੇ ਦਸਤਖ਼ਤ ਕੀਤੇ ਤੇ ਨਾਰਵੇ ਦਾ ਕਾਨੂੰਨ ਹੋਂਦ ਵਿਚ ਆਇਆ ਸੀ ਤੇ ਇਸ ਦਿਨ ਨੂੰ 'ਨੈਸ਼ਨਲ ਡੇ' ਵਜੋਂ ਬੜੇ ਹੀ ਉਤਸ਼ਾਹ ਨਾਲ ਨਾਰਵੇ ਵਿਚ ਮਨਾਇਆ ਜਾਂਦਾ ਹੈ | ਇਹ ਨਾਰਵੇ ਦਾ 212ਵਾਂ ਅਜਾਦੀ ਦਿਵਸ ਹੈ, ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ 'ਚ ਸਕੂਲੀ ਬੱਚਿਆਂ, ਲੜਕੇ, ਲੜਕੀਆਂ, ਤੇ ਵਿਦੇਸ਼ੀ ਮੂਲ ਦੇ ਨਾਰਵੇ 'ਚ ਵੱਸਦੇ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਕੱਢੇ ਗਏ ਮਾਰਚ 'ਚ ਭਾਗ ਲਿਆ ਗਿਆ ਤੇ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਸ਼ਾਹੀ ਪਰਿਵਾਰ ਤੋਂ ਰਾਜਾ ਹਾਰਲ, ਰਾਣੀ ਸੋਨੀਆ ਤੇ ਪਰਿਵਾਰ ਵੱਲੋਂ ਮਹਲ ਦੀ ਬਾਲਕੋਨੀ ਤੋਂ ਰੈਲੀ 'ਚ ਸ਼ਾਮਿਲ ਲੋਕਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ | ਨਾਰਵੇ ਦਾ ਹਰ ਛੋਟਾ ਵੱਡਾ ਸ਼ਹਿਰ ਕਸਬਾ ਇਸ ਦਿਨ ਸਜਿਆ ਹੋਇਆ ਸੀ | ਇਸ ਮੌਕੇ ਹਾਈ ਸਕੂਲ ਵਿਦਿਆਰਥੀਆਂ ਨੇ ਵੀ ਮਾਰਚ 'ਚ ਹਿੱਸਾ ਲਿਆ |


Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਯੂ. (ਉਗਰਾਹਾਂ) ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ -ਇਟਲੀ ਨਗਰ ਪਾਲਿਕਾ ਚੋਣਾਂ 2026- ਸਨਬੋਨੀਫਾਚੋ ਤੋਂ ਮੇਅਰ ਦੀ ਚੋਣ ਲੜ ਰਹੇ ਉਮੀਦਵਾਰ ਲੀਓਨਾਰਦੋ ਫਰੀਗੋ ਦੇ ਹੱਕ 'ਚ ਅੱ...
Ad Position 24