26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਰਤਾਨਵੀ ਸਮੁੰਦਰੀ ਫ਼ੌਜ ਦੇ ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਲੈਸਟਰ (ਇੰਗਲੈਂਡ), 26 ਨਵੰਬਰ(ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪੋਰਟਸਮਾਊਥ ਵਿਖੇ ਸਥਿਤ ਬਰਤਾਨਵੀ ਸਮੁੰਦਰੀ ਫ਼ੌਜ (ਰਾਇਲ ਨੇਵੀ) ਦੇ ਕਮਾਂਡ ਮੁੱਖ ਦਫ਼ਤਰ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਉਪਰੰਤ ਸੁਰੱਖਿਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਦੇ ਚੱਲਦਿਆਂ ਸਮੁੰਦਰੀ ਫ਼ੌਜ ਦੇ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਬਰਤਾਨਵੀ ਮੀਡੀਆ ਦੀ ਰਿਪੋਰਟ ਅਨੁਸਾਰ ਅੱਜ ਸਵੇਰੇ ਪੋਰਟਸਮਾਊਥ ਬੰਦਰਗਾਹ ਦੇ ਵ੍ਹੇਲ ਆਈਲੈਂਡ ‘ਤੇ ਸਥਿਤ ਐੱਚ.

Ad Position 21
No active advertisement
ਅਜੀਤ ਡੈਸਕ 27-11-2026
ਲੈਸਟਰ (ਇੰਗਲੈਂਡ), 26 ਨਵੰਬਰ(ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪੋਰਟਸਮਾਊਥ ਵਿਖੇ ਸਥਿਤ ਬਰਤਾਨਵੀ ਸਮੁੰਦਰੀ ਫ਼ੌਜ (ਰਾਇਲ ਨੇਵੀ) ਦੇ ਕਮਾਂਡ ਮੁੱਖ ਦਫ਼ਤਰ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਉਪਰੰਤ ਸੁਰੱਖਿਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਦੇ ਚੱਲਦਿਆਂ ਸਮੁੰਦਰੀ ਫ਼ੌਜ ਦੇ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਬਰਤਾਨਵੀ ਮੀਡੀਆ ਦੀ ਰਿਪੋਰਟ ਅਨੁਸਾਰ ਅੱਜ ਸਵੇਰੇ ਪੋਰਟਸਮਾਊਥ ਬੰਦਰਗਾਹ ਦੇ ਵ੍ਹੇਲ ਆਈਲੈਂਡ ‘ਤੇ ਸਥਿਤ ਐੱਚ.ਐੱਮ.ਐੱਸ. ਐਕਸੀਲੈਂਟ ਫ਼ੌਜੀ ਅੱਡੇ ਨੂੰ ਫ਼ੋਨ ਰਾਹੀਂ ਬੰਬ ਦੀ ਧਮਕੀ ਦਿੱਤੀ ਗਈ, ਜਿਸ ਉਪਰੰਤ ਵੱਡੀ ਗਿਣਤੀ ‘ਚ ਹਥਿਆਰਬੰਦ ਪੁਲਿਸ ਮੁਲਾਜ਼ਮ ਅਤੇ ਖ਼ੋਜੀ ਕੁੱਤਿਆਂ ਵਾਲੇ ਦਸਤੇ ਮੌਕੇ ’ਤੇ ਪੁੱਜੇ। ਸੁਰੱਖਿਆ ਦੇ ਮੱਦੇਨਜ਼ਰ ਫ਼ੌਜੀ ਅੱਡੇ ਦੇ ਕੁਝ ਹਿੱਸਿਆਂ ਨੂੰ ਖ਼ਾਲੀ ਕਰਵਾ ਲਿਆ ਗਿਆ, ਜਦਕਿ ਹੋਰਨਾਂ ਮੁਲਾਜ਼ਮਾਂ ਨੂੰ ਆਪਣੀਆਂ ਥਾਵਾਂ ‘ਤੇ ਹੀ ਸੁਰੱਖਿਅਤ ਰਹਿਣ ਦੇ ਨਿਰਦੇਸ਼ ਦਿੱਤੇ ਗਏ। ਕਰੀਬ ਤਿੰਨ ਘੰਟਿਆਂ ਤੱਕ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਕੋਈ ਖ਼ਤਰਨਾਕ ਵਸਤੂ ਨਾ ਮਿਲਣ ਉਪਰੰਤ ਸੁਰੱਖਿਆ ਅਧਿਕਾਰੀਆਂ ਵਲੋਂ ਫ਼ੌਜੀ ਅੱਡੇ ਨੂੰ ਸੁਰੱਖਿਅਤ ਐਲਾਨ ਦਿੱਤਾ ਗਿਆ। ਪੁਲਿਸ ਵਲੋਂ ਧਮਕੀ ਭਰਿਆ ਫ਼ੋਨ ਕਰਨ ਵਾਲੇ ਦੀ ਪਛਾਣ ਕਰਨ ਅਤੇ ਧਮਕੀ ਦੇਣ ਪਿੱਛੇ ਮਕਸਦ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਲੋਵਰਡੇਲ ਫੁੱਟਬਾਲ ਟੀਮ ਨੇ ਸੂਬਾਈ ਖ਼ਿਤਾਬ ਜਿੱਤਿਆ ਅਗਲੀ ਖ਼ਬਰ ਪਰਮਾਣੂ ਰੱਖਿਆ ਸਮਰੱਥਾ ਵਧਾਉਣ ਲਈ ਬਰਤਾਨੀਆ ਵੱਲੋਂ 8 ਅਰਬ ਪੌਂਡ ਦਾ ਸਮਝੌਤਾ
Ad Position 24