26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮਮਦਾਨੀ ਦੀ ਅਦਾਲਤੀ ਜਿੱਤ , ਨਿਊਯਾਰਕ ਦੇ ਕਰੀਬ ਦਸ ਲੱਖ ਫਲੈਟਾਂ ਦੇ ਕਿਰਾਏ ਵਿਚ ਵਾਧੇ ’ ਤੇ ਰੋਕ ਬਰਕਰਾਰ

ਨਿਊਯਾਰਕ, 26 ਨਵੰਬਰ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ਸ਼ਹਿਰ ਦੇ ਕਰੀਬ ਦਸ ਲੱਖ ਨਿਯਮਤ ਕਿਰਾਏ ਵਾਲੇ ਫਲੈਟਾਂ ਵਿਚ ਕਿਰਾਇਆ ਵਧਾਉਣ ਉੱਤੇ ਲੱਗੀ ਰੋਕ ਅਦਾਲਤ ਨੇ ਬਰਕਰਾਰ ਰੱਖੀ ਹੈ। ਮੈਨਹੈਟਨ ਦੀ ਸੂਬਾਈ ਸੁਪਰੀਮ ਕੋਰਟ ਦੇ ਜੱਜ ਬ੍ਰੈਂਡਨ ਲੈਂਟਰੀ ਨੇ ਮਕਾਨ ਮਾਲਕਾਂ ਵਲੋਂ ਦਾਇਰ ਮੁਕੱਦਮਾ ਖ਼ਾਰਜ ਕਰਦਿਆਂ ਕਿਹਾ ਕਿ ਰੈਂਟ ਗਾਈਡਲਾਈਨਜ਼ ਬੋਰਡ ਨੇ ਆਪਣੇ ਅਧਿਕਾਰਾਂ ਅੰਦਰ ਰਹਿ ਕੇ ਤਰਕਸੰਗਤ ਫ਼ੈਸਲਾ ਲਿਆ ਸੀ।

Ad Position 21
No active advertisement
ਅਜੀਤ ਡੈਸਕ 27-11-2026
ਨਿਊਯਾਰਕ, 26 ਨਵੰਬਰ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ਸ਼ਹਿਰ ਦੇ ਕਰੀਬ ਦਸ ਲੱਖ ਨਿਯਮਤ ਕਿਰਾਏ ਵਾਲੇ ਫਲੈਟਾਂ ਵਿਚ ਕਿਰਾਇਆ ਵਧਾਉਣ ਉੱਤੇ ਲੱਗੀ ਰੋਕ ਅਦਾਲਤ ਨੇ ਬਰਕਰਾਰ ਰੱਖੀ ਹੈ। ਮੈਨਹੈਟਨ ਦੀ ਸੂਬਾਈ ਸੁਪਰੀਮ ਕੋਰਟ ਦੇ ਜੱਜ ਬ੍ਰੈਂਡਨ ਲੈਂਟਰੀ ਨੇ ਮਕਾਨ ਮਾਲਕਾਂ ਵਲੋਂ ਦਾਇਰ ਮੁਕੱਦਮਾ ਖ਼ਾਰਜ ਕਰਦਿਆਂ ਕਿਹਾ ਕਿ ਰੈਂਟ ਗਾਈਡਲਾਈਨਜ਼ ਬੋਰਡ ਨੇ ਆਪਣੇ ਅਧਿਕਾਰਾਂ ਅੰਦਰ ਰਹਿ ਕੇ ਤਰਕਸੰਗਤ ਫ਼ੈਸਲਾ ਲਿਆ ਸੀ। ਇਸ ਨਾਲ ਮੇਅਰ ਜ਼ੋਹਰਾਨ ਮਮਦਾਨੀ ਦੀ ਮੁੱਖ ਚੋਣ ਤਰਜੀਹ ਨੂੰ ਅਹਿਮ ਅਦਾਲਤੀ ਰਾਹਤ ਮਿਲੀ ਹੈ। ਇਹ ਰੋਕ ‘ਰੈਂਟ-ਸਟੇਬਿਲਾਈਜ਼ਡ’ ਫਲੈਟਾਂ ਦੇ ਪਹਿਲੀ ਅਕਤੂਬਰ, 2026 ਤੋਂ 30 ਸਤੰਬਰ, 2027 ਦਰਮਿਆਨ ਨਵਿਆਏ ਜਾਣ ਵਾਲੇ ਇੱਕ ਅਤੇ ਦੋ ਸਾਲ ਦੇ ਕਿਰਾਇਆ ਇਕਰਾਰਨਾਮਿਆਂ ਉੱਤੇ ਲਾਗੂ ਹੈ। ਬੋਰਡ ਦੇ ਕਰੀਬ 60 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋਵਾਂ ਮਿਆਦਾਂ ਲਈ ਇਕੱਠਿਆਂ ਕਿਰਾਇਆ ਵਾਧਾ ਰੋਕਿਆ ਗਿਆ ਸੀ। ਇਸ ਪ੍ਰਣਾਲੀ ਅਧੀਨ ਆਉਂਦੇ ਫਲੈਟ ਸ਼ਹਿਰ ਦੀਆਂ ਕਿਰਾਏ ਵਾਲੀਆਂ ਰਿਹਾਇਸ਼ਾਂ ਦਾ ਲਗਭਗ 40 ਫ਼ੀਸਦੀ ਹਨ। ਮਕਾਨ ਮਾਲਕਾਂ ਨੇ ਦੋਸ਼ ਲਾਇਆ ਸੀ ਕਿ ਬੋਰਡ ਨੇ ਵਧਦੇ ਖ਼ਰਚਿਆਂ ਨੂੰ ਨਜ਼ਰਅੰਦਾਜ਼ ਕਰਕੇ ਮਮਦਾਨੀ ਦਾ ਚੋਣ ਵਾਅਦਾ ਪੂਰਾ ਕਰਨ ਲਈ ਪਹਿਲਾਂ ਤੋਂ ਤੈਅ ਫ਼ੈਸਲਾ ਲਿਆ। ਪਰ ਜੱਜ ਨੇ ਆਪਣੇ 20 ਸਫ਼ਿਆਂ ਦੇ ਫ਼ੈਸਲੇ ਵਿੱਚ ਕਿਹਾ ਕਿ ਪੇਸ਼ ਰਿਕਾਰਡ ਇਸ ਦਾਅਵੇ ਨੂੰ ਸਾਬਤ ਨਹੀਂ ਕਰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਦਾਲਤ ਨੇ ਨੀਤੀ ਦੇ ਆ ਰਥਿਕ ਲਾਭ-ਨੁਕਸਾਨ ਤੋਲਣ ਦੀ ਥਾਂ ਇਸ ਦੀ ਕਾਨੂੰਨੀ ਮਾਨਤਾ ਪਰਖਣੀ ਸੀ। ਹਾਲਾਂਕਿ, ਜੱਜ ਨੇ ਮਮਦਾਨੀ ਵਲੋਂ ਚੋਣਾਂ ਦੌਰਾਨ ਕਿਰਾਇਆ ਜਮਾਉਣ ਦੀਆਂ ਗਾਰੰਟੀਆਂ ਨੂੰ ਲਾਪਰਵਾਹ ਤੇ ਗ਼ੈਰਜ਼ਿੰਮੇਵਾਰ ਵੀ ਕਿਹਾ। ਉਨ੍ਹਾਂ ਮੁਤਾਬਕ, ਕਿਰਾਏ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਸੁਤੰਤਰ ਬੋਰਡ ਕੋਲ ਹੈ, ਮੇਅਰ ਕੋਲ ਨਹੀਂ। ਫਿਰ ਵੀ, ਇਨ੍ਹਾਂ ਚੋਣ ਬਿਆਨਾਂ ਨੂੰ ਬੋਰਡ ਦਾ ਫ਼ੈਸਲਾ ਰੱਦ ਕਰਨ ਲਈ ਕਾਫ਼ੀ ਆਧਾਰ ਨਹੀਂ ਮੰਨਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ’ ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 29 ਨੂੰ ਅਗਲੀ ਖ਼ਬਰ ਕਲੋਵਰਡੇਲ ਫੁੱਟਬਾਲ ਟੀਮ ਨੇ ਸੂਬਾਈ ਖ਼ਿਤਾਬ ਜਿੱਤਿਆ
Ad Position 24