05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫ਼ਿਲਮ ਵਰਕਰਜ਼ ਐਸੋਸੀਏਸ਼ਨ ਨੇ ਰਣਵੀਰ ਸਿੰਘ 'ਤੇ ਲਗਾਈ ਪਾਬੰਦੀ <br/>

Ad Position 21
No active advertisement
ਅਜੀਤ ਡੈਸਕ 26-05-2026
ਮੁੰਬਈ, 25 ਮਈ (ਏਜੰਸੀ)-'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' (ਐਫ਼.ਡਬਲਿਊ.ਆਈ.ਸੀ.ਈ.) ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ 'ਤੇ ਪਾਬੰਦੀ ਲਗਾ ਦਿੱਤੀ ਹੈ | ਇਹ ਫੈਸਲਾ ਸੋਮਵਾਰ ਸ਼ਾਮ ਨੂੰ ਫਿਲਮ ਨਿਰਮਾਤਾ ਤੇ ਅਦਾਕਾਰ ਫਰਹਾਨ ਅਖਤਰ ਨਾਲ ਫਿਲਮ 'ਡÏਨ 3' ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਲਿਆ ਗਿਆ | ਖਾਸ ਤੌਰ 'ਤੇ ਰਣਵੀਰ ਸਿੰਘ ਦੇ ਅਚਾਨਕ ਪ੍ਰੋਜੈਕਟ ਛੱਡਣ ਤੋਂ ਬਾਅਦ ਫਰਹਾਨ ਨੇ ਵਰਕਰਜ਼ ਐਸੋਸੀਏਸ਼ਨ (ਐਫ਼. ਡਬਲਿਊ. ਆਈ. ਸੀ. ਈ.) ਕੋਲ ਸ਼ਿਕਾਇਤ ਦਰਜ ਕਰਵਾਈ ਸੀ | ਫਰਹਾਨ ਦਾ ਦਾਅਵਾ ਹੈ ਕਿ ਜਦੋਂ ਰਣਵੀਰ ਨੇ ਫਿਲਮ ਛੱਡਣ ਦਾ ਫੈਸਲਾ ਕੀਤਾ ਤਾਂ ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ | ਇਸ ਨਾਲ ਫਿਲਮ ਨਿਰਮਾਤਾਵਾਂ ਨੂੰ 45 ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ | ਨਤੀਜੇ ਵਜੋਂ, ਐਫ਼.ਡਬਲਿਊ.ਆਈ.ਸੀ.ਈ. ਨੇ ਇਸ ਮਾਮਲੇ 'ਚ ਰਣਵੀਰ ਸਿੰਘ ਵਿਰੁੱਧ 'ਅਸਹਿਯੋਗ ਨਿਰਦੇਸ਼' ਜਾਰੀ ਕੀਤਾ ਹੈ | ਇਕ ਰਿਪੋਰਟ ਦੇ ਅਨੁਸਾਰ ਪੂਰੇ ਫਿਲਮ ਉਦਯੋਗ ਨੂੰ ਰਣਵੀਰ ਸਿੰਘ ਨਾਲ ਕੰਮ ਨਾ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ | ਐਫ਼. ਡਬਲਿਊ. ਆਈ. ਸੀ. ਈ. ਨੇ ਰਣਵੀਰ ਸਿੰਘ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੀ ਸਹੂਲਤ ਲਈ ਨਿੱਜੀ ਤÏਰ 'ਤੇ ਪੇਸ਼ ਹੋਣ ਦੀ ਬੇਨਤੀ ਕੀਤੀ ਸੀ, ਜਿਸ ਨਾਲ ਉਨ੍ਹਾਂ ਦਾ ਪੱਖ ਵੀ ਸੁਣਿਆ ਜਾ ਸਕੇ | ਫੈਡਰੇਸ਼ਨ ਨੇ ਉਨ੍ਹਾਂ ਨੂੰ 22 ਅਪ੍ਰੈਲ, 30 ਅਪ੍ਰੈਲ ਤੇ 13 ਮਈ, 2026 ਨੂੰ ਲਗਾਤਾਰ ਤਿੰਨ ਯਾਦ-ਪੱਤਰ ਭੇਜੇ | ਬਾਅਦ 'ਚ ਰਣਵੀਰ ਸਿੰਘ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਐਫ਼. ਡਬਲਿਊ. ਆਈ. ਸੀ. ਈ. ਸ਼ਿਕਾਇਤਕਰਤਾਵਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਢੁਕਵਾਂ ਮੰਚ ਨਹੀਂ ਹੈ | ਅਦਾਕਾਰ ਦੇ ਅਨੁਸਾਰ, ਪੂਰਾ ਮਾਮਲਾ ਇਕਰਾਰਨਾਮੇ ਦੇ ਨਿਯਮਾਂ ਤੇ ਸ਼ਰਤਾਂ ਨਾਲ ਸਬੰਧਤ ਹੈ, ਅਤੇ ਇਸ ਲਈ, ਇਸ ਨੂੰ ਹੱਲ ਕਰਨ ਲਈ ਢੁਕਵੇਂ ਕਾਨੂੰਨੀ ਮੰਚ ਜਾਂ ਕਾਨੂੰਨ ਦੀ ਅਦਾਲਤ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ (ਟਾਕਾਨੀਨੀ) ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ ਹੈਦਰਾਬਾਦ ਤੇ ਰਾਜਸਥਾਨ ਦਾ ਮੁਕਾਬਲਾ ਕੱਲ੍ਹ
Ad Position 24