05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੁਲਿਸ 'ਚ ਭਰਤੀ ਪ੍ਰੀਖਿਆ ਦੌਰਾਨ ਅੰਮਿ੍ਤਧਾਰੀ ਸਿੱਖਾਂ ਨੂੰ ਕਿਰਪਾਨ ਉਤਾਰਨ ਲਈ ਮਜਬੂਰ ਨਹੀਂ ਕਰੇਗਾ ਕੈਨੇਡਾ ਪ੍ਰਸ਼ਾਸਨ <br/>

Ad Position 21
No active advertisement
ਅਜੀਤ ਡੈਸਕ 26-05-2026
ਟੋਰਾਂਟੋ/ਵਿਨੀਪੈਗ, 25 ਮਈ (ਸਤਪਾਲ ਸਿੰਘ ਜÏਹਲ, ਵਰਿੰਦਰ ਸਿੰਘ ਰੰਧਾਵਾ)-ਕੈਨੇਡਾ ਦੇ ਮੈਨੀਟੋਬਾ ਪ੍ਰਾਂਤ 'ਚ ਬੀਤੇ ਅਪ੍ਰੈਲ ਮਹੀਨੇ ਦੌਰਾਨ ਵਿਨੀਪੈਗ ਪੁਲਿਸ 'ਚ ਭਰਤੀ ਹੋਣ ਲਈ ਇਮਤਿਹਾਨ ਦੇਣ ਗਏ ਅੰਮਿ੍ਤਧਾਰੀ ਨੌਜਵਾਨ ਜਸਪਾਲ ਸਿੰਘ ਗਿੱਲ ਨੂੰ ਸ੍ਰੀ ਸਾਹਿਬ ਉਤਾਰਨ ਲਈ ਕਿਹਾ ਗਿਆ ਸੀ | ਗਿੱਲ ਵਲੋਂ ਇਸ ਬਾਰੇ ਅਧਿਕਾਰੀਆਂ ਨੂੰ ਸ੍ਰੀ ਸਾਹਿਬ ਬਾਰੇ ਸਮਝਾਏ ਜਾਣ ਦਾ ਕੋਈ ਅਸਰ ਨਾ ਹੋਇਆ ਤੇ ਗਿੱਲ ਨੂੰ ਇਮਤਿਹਾਨ ਦੇਣ ਤੋਂ ਬਿਨਾ ਹੀ ਵਾਪਿਸ ਮੁੜਨਾ ਪਿਆ ਸੀ, ਕਿਉਂਕਿ ਉਸ ਨੇ ਸ੍ਰੀ ਸਾਹਿਬ ਨਾ ਉਤਾਰਨ ਦਾ ਫੈਸਲਾ ਕੀਤਾ ਸੀ | ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿਚ ਸਿੱਖਾਂ ਦੇ ਧਾਰਮਿਕ ਕੱਕਾਰਾਂ, ਪਹਿਰਾਵੇ ਤੇ ਚਾਰਟਰ ਆਫ ਰਾਈਟਸ ਤਹਿਤ ਕੈਨੇਡਾ 'ਚ ਧਾਰਮਿਕ ਅਜ਼ਾਦੀ ਦਾ ਭਰਪੂਰ ਜ਼ਿਕਰ ਹੋਇਆ | ਮਿਲੀ ਜਾਣਕਾਰੀ ਅਨੁਸਾਰ ਕਾਨੂੰਨੀ ਕਾਰਵਾਈ 'ਚ ਘਿਰਦੀ ਜਾ ਰਹੀ ਵਿਨੀਪੈਗ ਪੁਲਿਸ ਦੇ ਅਧਿਕਾਰੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਭਰਤੀ ਸਮੇਂ ਸਿੱਖਾਂ ਦੀ ਸਹੂਲਤ ਲਈ ਹੁਣ ਪੁਲਿਸ ਵਿਭਾਗ ਵਲੋਂ ਆਪਣੀ ਨੀਤੀ 'ਚ ਸੋਧ ਕੀਤੀ ਜਾ ਰਹੀ ਹੈ | ਪੁਲਿਸ ਵਿਭਾਗ ਨੂੰ ਇਸ ਬਾਰੇ ਜਾਗਰੂਕ ਕਰਨ 'ਚ 'ਵਰਲਡ ਸਿੱਖ ਆਰਗੇਨਈਜੇਸ਼ਨ' (ਡਬਲਿਊ.ਐੱਸ.ਓ) ਵਲੋਂ ਵੀ ਆਪਣੀ ਬਣਦੀ ਭੂਮਿਕਾ ਨਿਭਾਈ ਗਈ ਅਤੇ ਘਟਨਾ ਤੋਂ ਬਾਅਦ ਡਬਲਿਊ.ਐੱਸ.ਓ. ਵਲੋਂ 11 ਮਈ ਨੂੰ ਵਿਨੀਪੈਗ ਪੁਲਿਸ ਸਰਵਿਸ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ | ਜਿਸ ਦੇ ਜਵਾਬ ਵਿਚ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਭਵਿੱਖ ਵਿਚ ਅਜਿਹਾ ਨਾ ਵਾਪਰਨ ਲਈ ਨਿਯਮਾਂ 'ਚ ਸੋਧ ਕੀਤੀ ਜਾ ਰਹੀ ਹੈ | ਕੈਨੇਡਾ ਦੀਆਂ ਲੋਕਲ ਤੇ ਰਾਸ਼ਟਰੀ ਪੁਲਿਸ ਫੋਰਸਾਂ ਵਿੱਚ ਸਿੱਖ ਸੇਵਾਵਾਂ ਨਿਭਾ ਰਹੇ ਹਨ ਤੇ ਕੈਨੇਡਾ ਦੇ ਕਾਨੂੰਨਾਂ ਅਨੁਸਾਰ ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨਣ ਦਾ ਹੱਕ ਹੈ | ਇਹ ਵੀ ਕਿ ਕੈਨੇਡਾ ਵਿਚ ਘਰੇਲੂ ਉਡਾਣਾਂ 'ਚ ਵੀ ਸਿੱਖਾਂ ਸ੍ਰੀ ਸਾਹਿਬ ਪਹਿਨ ਕੇ ਸਫਰ ਕਰ ਸਕਦੇ ਹਨ | ਗਿੱਲ ਨੂੰ ਇਮਤਿਹਾਨ ਦੇਣ ਲਈ ਸ੍ਰੀ ਸਾਹਿਬ ਉਤਾਰ ਕੇ ਅੰਦਰ ਜਾਣ ਤੇ ਵਾਪਿਸ ਬਾਹਰ ਆ ਕੇ ਲੈ ਜਾਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਜਿਹਾ ਕਰਦੇ ਸਮੇਂ ਸੁਰੱਖਿਆ ਜਾਂਚ ਤੇ ਪੁਲਿਸ ਦੇ ਅਧਿਕਾਰੀ ਕੈਨੇਡਾ ਦੇ ਮÏਜੂਦਾ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਸਕੇ ਸਨ, ਕਿਉਂਕਿ ਸ੍ਰੀ ਸਾਹਿਬ ਉਤਾਰਨ ਲਈ ਮਜਬੂਰ ਕਰਨਾ ਉਚਿਤ ਨਹੀਂ ਸੀ | ਜੇਕਰ ਬੀਤੇ ਸਮੇਂ 'ਚ ਕਿਸੇ ਸਿੱਖ ਨੇ ਸ੍ਰੀ ਸਾਹਿਬ ਉਤਾਰ ਕੇ ਇਮਤਿਹਾਨ ਦੇਣਾ ਮੰਨ ਲਿਆ ਹੋਵੇ ਤਾਂ ਅਜਿਹੀ ਇਕਦੁੱਕਾ ਘਟਨਾ ਨਾਲ ਅਜਿਹੇ ਵਰਤਾਰੇ ਨੂੰ ਰਿਵਾਇਤੀ ਤÏਰ 'ਤੇ ਅੱਗੇ ਤੋਰਨ ਲਈ ਕਾਨੂੰਨੀ ਮਾਨਤਾ ਨਹੀਂ ਮਿਲਦੀ |

Ad Position 22
No active advertisement
ਪਿਛਲੀ ਖ਼ਬਰ ਮਾਂਡਵੀਆ ਨੇ ਖੇਡ ਸਹੂਲਤਾਂ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪਦਮ ਸ੍ਰੀ ਪੁਰਸਕਾਰ ਪ੍ਰਾਪਤ ਕਰਦੇ ਹੋਏ ਪੈਰਾ ਐਥਲੀਟ ਪ੍ਰਵੀਨ ਕੁ...
Ad Position 24