06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸਰਦੂਲ ਸਿੰਘ ਮਾਰਵਾ ਨੇ ਇੰਗਲੈਂਡ ਦੇ ਸ਼ਹਿਰ ਸੋਲੀਹੁੱਲ ਦੇ ਨਵੇਂ ਮੇਅਰ ਵਜੋਂ ਸੰਭਾਲਿਆ ਅਹੁਦਾ <br/>

Ad Position 21
No active advertisement
ਅਜੀਤ ਡੈਸਕ 30-05-2026
ਲੰਡਨ, 29 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਇਤਿਹਾਸਕ ਤੇ ਮਾਣਮੱਤੇ ਪਲ ਦੌਰਾਨ, ਸੋਲੀਹੁੱਲ ਦੇ ਨਵੇਂ ਮੇਅਰ ਕੌਂਸਲਰ ਸਰਦੂਲ ਸਿੰਘ ਮਾਰਵਾ ਨੇ ਸਾਲ 2026-2027 ਲਈ ਅਧਿਕਾਰਤ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ ਹੈ | ਬਰਤਾਨੀਆ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ ਵਲੋਂ ਐਮ.ਬੀ.ਈ. ਦੇ ਸ਼ਾਹੀ ਸਨਮਾਨ ਨਾਲ ਸਨਮਾਨਿਤ ਹੋ ਚੁੱਕੇ ਮਾਰਵਾ 1982 'ਚ ਪਹਿਲੀ ਵਾਰ ਬਰਮਿੰਘਮ ਤੋਂ ਕੌਂਸਲਰ ਬਣੇ ਸਨ | 1995 ਤੋਂ ਜਸਟਿਸ ਆਫ ਪੀਸ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਰਦੂਲ ਸਿੰਘ ਮਾਰਵਾ ਕਈ ਸਭਾ ਸੁਸਾਇਟੀਆਂ 'ਚ ਸਰਗਰਮੀ ਨਾਲ ਭਾਗ ਲੈ ਰਹੇ ਹਨ | ਉਹ 1960 'ਚ ਪੰਜਾਬ ਤੋਂ ਯੂ.ਕੇ. ਆਏ | ਪੰਜਾਬੀ ਬੋਲੀ ਦੇ ਹਿਤੈਸ਼ੀ ਮਾਰਵਾ 1965 'ਚ ਯੂ.ਕੇ. ਦੇ ਸਭ ਤੋਂ ਪਹਿਲੇ ਪੰਜਾਬੀ ਭੰਗੜਾ ਸਮੂਹਾਂ ਵਿੱਚੋਂ ਇੱਕ 'ਦ ਮੁਸਾਫ਼ਿਰਸ' ਦੇ ਸਥਾਪਿਕ ਸਨ | ਇਸ ਦੇ ਨਾਲ ਹੀ ਉਹ ਜਨਤਕ ਬੁਲਾਰੇ, ਕਵੀ ਤੇ ਲੇਖਕ ਵਜੋਂ ਵੀ ਸਰਗਰਮ ਰਹੇ ਹਨ | ਯੂ.ਕੇ. ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਮਾਰਵਾ ਨੇ ਅਣਥੱਕ ਸੇਵਾਵਾਂ ਨਿਭਾਈਆਂ ਹਨ | ਆਪਣੇ ਸਵਾਗਤੀ ਭਾਸ਼ਣ ਵਿਚ ਉਨ੍ਹਾਂ ਨੇ ਕੌਂਸਲ ਮੈਂਬਰਾਂ, ਪਤਵੰਤੇ ਸੱਜਣਾਂ ਤੇ ਸਥਾਨਕ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ 3 ਬਜ਼ੁਰਗਾਂ ਦੀ ਹੱਤਿਆ, ਪੁਲਿਸ ਸ਼ੱਕੀ ਦੀ ਭਾਲ 'ਚ ਜੁੱਟੀ ਅਗਲੀ ਖ਼ਬਰ ਗੁਰੂਗ੍ਰਾਮ ਵਿਖੇ ਸੁਹਾਵਣੇ ਮੌਸਮ ਦੌਰਾਨ
Ad Position 24
No active advertisement